ਨਸ਼ੇ ਦੇ ਕੇਸ ਵਿੱਚ ਸੀਲ ਕੀਤੇ ਗਏ ਨਸ਼ਾ ਛੜਾਓ ਕੇਂਦਰ ਵਿੱਚੋਂ ਲੱਖਾਂ ਰੁਪਏ ਦੀ ਸਮਾਨ ਦੀ ਚੋਰੀ
- Repoter 11
- 15 May, 2025 09:11
ਨਸ਼ੇ ਦੇ ਕੇਸ ਵਿੱਚ ਸੀਲ ਕੀਤੇ ਗਏ ਨਸ਼ਾ ਛੜਾਓ ਕੇਂਦਰ ਵਿੱਚੋਂ ਲੱਖਾਂ ਰੁਪਏ ਦੀ ਸਮਾਨ ਦੀ ਚੋਰੀ
ਬਰਨਾਲਾ
ਨਸ਼ੇ ਦੇ ਕੇਸ ਵਿੱਚ ਸਰਕਾਰ ਵੱਲੋਂ ਸੀਲ ਕੀਤੇ ਗਏ ਨਸ਼ਾ ਛੜਾਊ ਕੇਂਦਰ ਦੇ ਵਿੱਚ ਲੱਖਾਂ ਰੁਪਏ ਦੀ ਸਮਾਨ ਦੀ ਚੋਰੀ ਹੋ ਜਾਣ ਦਾ ਸਮਾਂਚਾਰ ਹੈ। ਇਸ ਦਾ ਪਤਾ ਰਾਤ ਹੀ ਲੱਗਿਆ ਹੈ ਅਤੇ ਰਾਤ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਹੁਣ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਬਰਨਾਲਾ ਦੇ 22 ਏਕੜ ਵਿੱਚ ਬਣੇ ਬਰਨਾਲਾ ਮਨੋਰੋਗ ਹਸਪਤਾਲ ਦੇ ਮਾਲਕ ਡਾਕਟਰ ਅਮਿਤ ਬੰਸਲ ਨੂੰ ਕੁਝ ਮਹੀਨੇ ਪਹਿਲਾਂ ਪੁਲਿਸ ਵੱਲੋਂ ਗਿਰਫਤਾਰ ਕਰ ਲਿਆ ਗਿਆ ਸੀ। ਨਸ਼ਾ ਛੜਾਓ ਕੇਂਦਰ ਦੀ ਆੜ ਦੇ ਵਿੱਚ ਉਸ ਤੇ ਨਸ਼ਾ ਵੇਚਣ ਦਾ ਦੋਸ਼ ਸੀ ਬਰਨਾਲੇ ਦੇ ਹਸਪਤਾਲ ਸਮੇਤ ਕਰੀਬ ਡੇਢ ਦਰਜਨ ਪੰਜਾਬ ਦੇ ਵਿੱਚ ਬਣੇ ਹਸਪਤਾਲ ਉਸ ਦੇ ਸੀਲ ਕਰ ਦਿੱਤੇ ਗਏ ਸਨ। ਜਿਸ ਵਕਤ ਇਸ ਹਸਪਤਾਲ ਨੂੰ ਸੀਲ ਕੀਤਾ ਗਿਆ ਸੀ ਉਸ ਵਕਤ ਹਸਪਤਾਲ ਦੇ ਬੇਸਮੈਂਟ, ਗਰਾਊਂਡ ਫਲੋਰ, ਫਸਟ ਫਲੋਰ ਤੇ ਲੱਗਿਆ ਹੋਇਆ ਸਾਰਾ ਸਮਾਨ ਉਸੇ ਤਰ੍ਹਾਂ ਹੀ ਲੱਗਿਆ ਹੋਇਆ ਸੀ। ਕੱਲ ਰਾਤ ਹਸਪਤਾਲ ਦੇ ਅੰਦਰੋਂ ਬਾਹਰ ਦੇ ਲੋਕਾਂ ਨੇ ਕੁਝ ਮੂਵਮੈਂਟ ਫਿਲ ਕੀਤੀ। ਜਿਸ ਤੋਂ ਬਾਅਦ ਹਸਪਤਾਲ ਨਾਲ ਸੰਬੰਧਿਤ ਲੋਕਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਅੰਦਰ ਜਾ ਕੇ ਦੇਖਿਆ ਗਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ। ਹਸਪਤਾਲ ਦੇ ਕਈ ਏਸੀ, ਐਲਈਡੀ, ਲੈਪਟਾਪ ਵਗ਼ੈਰਾ ਚੋਰੀ ਹੋ ਗਏ ਹਨ। ਐਸਐਚ ਓ ਸਿਟੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਨੂੰ ਹੀ ਇਸ ਦੀ ਸੂਚਨਾ ਮਿਲੀ ਸੀ। ਅਤੇ ਰਾਤ ਨੂੰ ਇੱਕ ਵਾਰ ਪੁਲਿਸ ਜਾ ਆਈ ਸੀ। ਅਗੇਰਲੀ ਕਾਰਵਾਈ ਕੀਤੀ ਜਾਵੇਗੀ। ਹਸਪਤਾਲ ਵਿੱਚੋਂ ਕਿੰਨਾ ਸਮਾਨ ਚੋਰੀ ਹੋਇਆ ਹੈ ਅਤੇ ਕਿੰਨਾ ਕੁ ਨੁਕਸਾਨ ਹੋਇਆ ਹੈ ਇਸ ਬਾਰੇ ਪੁਲਿਸ ਕੋਲ ਹਾਲੇ ਲਿਖਤੀ ਤੌਰ ਤੇ ਕੁਝ ਨਹੀਂ ਆਇਆ ਹੈ।