:

ਬਰਨਾਲਾ ਵਿੱਚ ਸ਼ਰਾਬੀ ਨੇ ਸਵਿਫਟ ਕਾਰ ਨਾਲ ਮਚਾਈ ਤਬਾਹੀ, ਦੋ ਮੋਟਰਸਾਈਕਲ ਭੰਨੇ, ਇੱਕ ਵਿਅਕਤੀ ਨੂੰ ਕੀਤਾ ਜਖਮੀ, ਇਕ ਦੁਕਾਨ ਵਿੱਚ ਗੱਡੀ ਵਾੜੀ


ਬਰਨਾਲਾ ਵਿੱਚ ਸ਼ਰਾਬੀ ਨੇ ਸਵਿਫਟ ਕਾਰ ਨਾਲ ਮਚਾਈ ਤਬਾਹੀ, ਦੋ ਮੋਟਰਸਾਈਕਲ ਭੰਨੇ, ਇੱਕ ਵਿਅਕਤੀ ਨੂੰ ਕੀਤਾ ਜਖਮੀ, ਇਕ ਦੁਕਾਨ ਵਿੱਚ ਗੱਡੀ ਵਾੜੀ

 ਬਰਨਾਲਾ

 ਬਰਨਾਲਾ ਦੇ ਬਾਜ਼ਾਰ ਵਿੱਚ ਇੱਕ ਸ਼ਰਾਬੀ ਨੇ ਆਪਣੀ ਕਾਰ ਨਾਲ ਤਬਾਹੀ ਮਚਾ ਦਿੱਤੀ। ਜਿਸ ਵਿੱਚ ਤੇਜ਼ ਰਫਤਾਰ ਕਾਰ ਨਾਲ ਉਸਨੇ ਦੋ ਮੋਟਰਸਾਈਕਲ ਬੁਰੀ ਤਰਹਾਂ ਭੰਨ ਦਿੱਤੇ। ਇੱਕ ਵਿਅਕਤੀ ਦੀ ਬਾਂਹ ਤੋੜ ਦਿੱਤੀ ਅਤੇ ਇੱਕ ਦੁਕਾਨ ਦੇ ਵਿੱਚ ਗੱਡੀ ਵਾੜ ਦਿੱਤੀ। ਸ਼ਰਾਬੀ ਹਾਲਤ ਦੇ ਬੰਦੇ ਨੂੰ ਲੋਕਾਂ ਨੇ ਕਾਬੂ ਕਰ ਲਿਆ ਹੈ। ਉਹ ਸਦਰ ਬਾਜ਼ਾਰ ਵੱਲੋਂ ਸੇਖਾ ਰੋਡ ਵੱਲ ਜਾ ਰਿਹਾ ਸੀ। ਪੁਰਾਣਾ ਸਿਨੇਮਾ ਤੋਂ ਬਾਅਦ ਇੱਕ ਜੂਵੈਲਰ ਦੀ ਦੁਕਾਨ ਦੇ ਬਾਹਰ ਖੜੇ ਬਾਈਕ ਤੋਂ ਉਸਨੇ ਟੱਕਰ ਮਾਰ ਕੇ ਬੁਰੀ ਤਰ੍ਹਾਂ ਭੰਨ ਦਿੱਤਾ। ਉਸ ਤੋਂ ਬਾਅਦ ਉਸਨੇ ਸਰਦਾਰ ਫੋਟੋ ਸਟੇਟ ਦੇ ਵਿੱਚ ਲਿਜਾ ਕੇ ਗੱਡੀ ਮਾਰੀ। ਦੁਕਾਨ ਦੇ ਅੱਗੇ ਲੱਗੇ ਸੀਵਰੇਜ ਦੇ ਖੰਬੇ ਕਾਰਨ ਦੁਕਾਨ ਦਾ ਬਚਾ ਰਿਹਾ। ਲੇਕਿਨ ਉੱਥੇ ਖੜੇ ਇੱਕ ਮੋਟਰਸਾਈਕਲ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਅਤੇ ਇੱਕ ਵਿਅਕਤੀ ਨੂੰ ਜਖਮੀ ਕਰ ਦਿੱਤਾ ਉਸ ਦੀ ਬਾਂਹ ਟੁੱਟ ਗਈ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਸ਼ਰਾਬੀ ਹਾਲਤ ਵਿਅਕਤੀ ਨੇ ਦੱਸਿਆ ਕਿ ਉਹ ਧੰਨਦੀਵਾਲ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ।