:

ਬਰੇਕਿੰਗ- ਵਿਧਾਨ ਸਭਾ ਚੋਣਾਂ ਲੜੇਗੀ ਖਾਲਿਸਤਾਨੀ ਸਮਰਥਕ ਇਲੈਕਸ਼ਨ ਲੜੇਗੀ ਖਾਲਿਸਤਾਨੀ ਸਮਰਥਕ ਅੰਮ੍ਰਿਤ ਪਾਲ ਸਿੰਘ ਦੀ ਪਾਰਟੀ


ਬਰੇਕਿੰਗ-  ਵਿਧਾਨ ਸਭਾ ਚੋਣਾਂ ਲੜੇਗੀ ਖਾਲਿਸਤਾਨੀ ਸਮਰਥਕ ਇਲੈਕਸ਼ਨ ਲੜੇਗੀ ਖਾਲਿਸਤਾਨੀ ਸਮਰਥਕ ਅੰਮ੍ਰਿਤ ਪਾਲ ਸਿੰਘ ਦੀ ਪਾਰਟੀ

 ਚੰਡੀਗੜ੍ਹ

 ਖਾਲਿਸਤਾਨੀ ਸਮਰਥਕ ਅਤੇ ਡਿਬਰੂਗੜ੍ਹ ਜੇਲ ਵਿੱਚ ਬੰਦ ਲੋਕ ਸਭਾ ਹਲਕਾ ਤਰਨ ਤਾਰਨ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤ ਪਾਲ ਸਿੰਘ ਦੀ ਪਾਰਟੀ ਹੁਣ ਵਿਧਾਨ ਸਭਾ ਚੋਣਾਂ ਲੜੇਗੀ। ਇਸ ਦੀ ਤਿਆਰੀ ਹੁਣ ਇਹ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦਿੱਤੀ। ਅੰਮ੍ਰਿਤਪਾਲ ਸਿੰਘ ਤਰਨ ਤਾਰਨ ਤੋਂ ਲੋਕ ਸਭਾ ਚੋਣਾਂ ਵੱਡੇ ਫਰਕ ਨਾਲ ਪਹਿਲਾਂ ਜਿੱਤ ਚੁੱਕੇ ਹਨ। ਜੇਕਰ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦਾ ਉਮੀਦਵਾਰ ਜਿੱਤਦਾ ਹੈ ਤਾਂ ਇਸ ਸਿੱਧਾ ਅਸਰ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਤੇ ਦੇਖਣ ਨੂੰ ਮਿਲੇਗਾ। ਦੱਸ ਦਈਏ ਕਿ ਤਰਨ ਤਾਰਨ ਵਿੱਚ ਹੁਣ ਜਿਮਣੀ ਚੋਣ ਹੋਵੇਗੀ। ਕਿਉਂਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਸੀਟ ਆਮ ਆਦਮੀ ਪਾਰਟੀ ਦੇ ਐਮਐਲਏ ਕਸ਼ਮੀਰ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਹੈ । ਕੁਝ ਦਿਨ ਪਹਿਲਾਂ ਉਹਨਾਂ ਦਾ ਇੱਕ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ।