:

ਜਲੰਧਰ ਵਿੱਚ ਵਿਆਹ ਤੋਂ ਪਹਿਲਾਂ ਲਾੜਾ ਫ਼ਰਾਰ: ਪ੍ਰੀ-ਵੈਡਿੰਗ ਸ਼ੂਟ ਅੱਧ ਵਿਚਾਲੇ ਛੱਡ ਕੇ ਨੰਬਰ ਕੀਤਾ ਬਲਾਕ, ਮੰਗੇਤਰ ਸਮੇਤ ਤਿੰਨ ਖ਼ਿਲਾਫ਼ ਮਾਮਲਾ ਦਰਜ



ਜਲੰਧਰ ਵਿੱਚ ਵਿਆਹ ਤੋਂ ਪਹਿਲਾਂ ਲਾੜਾ ਫ਼ਰਾਰ: ਪ੍ਰੀ-ਵੈਡਿੰਗ ਸ਼ੂਟ ਅੱਧ ਵਿਚਾਲੇ ਛੱਡ ਕੇ ਨੰਬਰ ਕੀਤਾ ਬਲਾਕ, ਮੰਗੇਤਰ ਸਮੇਤ ਤਿੰਨ ਖ਼ਿਲਾਫ਼ ਮਾਮਲਾ ਦਰਜ


ਜਲੰਧਰ, ਪੰਜਾਬ

ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਲਾੜੇ ਦੇ ਫ਼ਰਾਰ ਹੋਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰ ਮੁਤਾਬਕ, ਉਨ੍ਹਾਂ ਦੀ ਧੀ ਦੀ ਮੰਗਣੀ ਗੁਲਸ਼ਨ ਕੁਮਾਰ ਉਰਫ਼ ਨਿਤਿਨ ਨਾਲ ਹੋਈ ਸੀ ਅਤੇ 18 ਨਵੰਬਰ ਨੂੰ ਬਾਰਾਤ ਆਉਣੀ ਸੀ। ਇਸ ਤੋਂ ਪਹਿਲਾਂ 7 ਨਵੰਬਰ ਨੂੰ ਰੱਖੇ ਗਏ ਪ੍ਰੀ-ਵੈਡਿੰਗ ਸ਼ੂਟ ਨੂੰ ਨੌਜਵਾਨ ਅੱਧ ਵਿਚਾਲੇ ਹੀ ਛੱਡ ਕੇ ਫ਼ਰਾਰ ਹੋ ਗਿਆ। ਜਦੋਂ ਲੜਕੀ ਵਾਲਿਆਂ ਨੇ ਇਸ ਬਾਰੇ ਪੁੱਛਿਆ ਤਾਂ ਨੌਜਵਾਨ ਨੇ ਝੂਠਾ ਬਹਾਨਾ ਬਣਾਉਂਦਿਆਂ ਆਪਣੇ ਤਾਇਆ ਦੀ ਮੌਤ ਹੋਣ ਦੀ ਗੱਲ ਕਹੀ, ਪਰ ਜਦੋਂ ਲੜਕੇ ਦੀ ਮਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਘਰ ਵਿੱਚ ਕਿਸੇ ਵੀ ਮੌਤ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਨੇ ਲੜਕੀ ਨੂੰ ਸੰਪਰਕ ਨਾ ਕਰਨ ਦਾ ਮੈਸੇਜ ਭੇਜ ਕੇ ਉਸ ਦਾ ਮੋਬਾਈਲ ਨੰਬਰ ਬਲਾਕ ਕਰ ਦਿੱਤਾ।

ਲੜਕੀ ਦੀ ਮਾਂ ਨੇ ਦੱਸਿਆ ਕਿ ਪਰਿਵਾਰ ਨੇ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਫ਼ੋਨ 'ਤੇ ਅਤੇ ਘਰ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਲੜਕੀ ਦੇ ਪਰਿਵਾਰ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰੀ-ਵੈਡਿੰਗ ਸ਼ੂਟ ਦੌਰਾਨ ਮੰਗੇਤਰ ਨੇ ਦੁਲਹਨ ਨਾਲ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਸਹੁਰੇ ਘਰ ਬੁਲਾ ਕੇ ਸੱਸ ਨੇ ਕਮਰੇ ਵਿੱਚ ਲੜਕੀ ਦੇ ਕੱਪੜੇ ਤੱਕ ਉਤਰਵਾਏ। 14 ਨਵੰਬਰ ਨੂੰ ਲੜਕੇ ਵਾਲਿਆਂ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਢਿੱਲਵਾਂ ਚੌਕ ਵਿੱਚ ਧਰਨਾ ਵੀ ਦਿੱਤਾ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਏ.ਸੀ.ਪੀ. ਰਾਜੇਸ਼ ਠਾਕੁਰ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਅਤੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ਰਾਮਾ ਮੰਡੀ ਵਿੱਚ 15 ਨਵੰਬਰ ਨੂੰ ਐੱਫ.ਆਈ.ਆਰ. ਦਰਜ ਕਰ ਲਈ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਮੰਗੇਤਰ ਗੁਲਸ਼ਨ ਕੁਮਾਰ ਉਰਫ਼ ਨਿਤਿਨ, ਸਹੁਰੇ ਰਾਜੇਸ਼ ਕੁਮਾਰ ਅਤੇ ਸੱਸ ਮੀਨਾਕਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

In a shocking incident in Jalandhar, a groom fled mid-way through a pre-wedding shoot and blocked the bride's number days before their November 18 wedding, prompting police to register an FIR against the groom and his parents.

जालंधर में शादी से कुछ दिन पहले दूल्हा प्री-वेडिंग शूट अधूरा छोड़कर फरार हो गया और दुल्हन का नंबर ब्लॉक कर दिया, जिसके बाद पुलिस ने आरोपी मंगेतर, सास और ससुर के खिलाफ केस दर्ज कर जांच शुरू कर दी है।

Jalandhar News, Groom Fled Before Wedding, Pre Wedding Shoot Controversy, Jalandhar Crime News, Rama Mandi Police Station, Punjab News, Wedding Cancelled Jalandhar, Latest Punjab News

ਤਾਜ਼ਾ ਖ਼ਬਰਾਂ
Gallery
Tags
Social Media