:

ਬਰਨਾਲੇ ਦੇ ਇੱਕ ਨਸ਼ਾ ਤਸਕਰ ਤੇ ਕੱਲ ਨੂੰ ਹੋ ਰਹੀ ਹੈ ਵੱਡੀ ਕਾਰਵਾਈ


ਬਰਨਾਲੇ ਦੇ ਇੱਕ ਨਸ਼ਾ ਤਸਕਰ ਤੇ ਕੱਲ ਨੂੰ ਹੋ ਰਹੀ ਹੈ ਵੱਡੀ ਕਾਰਵਾਈ 

ਬਰਨਾਲਾ 

ਬਰਨਾਲਾ ਦੇ ਇੱਕ ਨਸ਼ਾ ਤਸਕਰ ਤੇ ਕੱਲ ਨੂੰ ਇੱਕ ਵੱਡੀ ਕਾਰਵਾਈ ਹੋ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ। ਦੱਸ ਦਈਏ ਕਿ ਜਿਲ੍ਹਾ ਬਰਨਾਲਾ ਦੇ ਖੇਤਰ ਹੰਡਿਆਇਆ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਘਰ ਪੁਲਿਸ ਵੱਲੋਂ ਕੱਲ ਨੂੰ ਢਾਹਿਆ ਜਾਵੇਗਾ। ਇਹ ਕਾਰਵਾਈ ਪਹਿਲਾਂ ਵੀ ਹੰਡਿਆਇਆ ਵਿੱਚ ਹੋ ਚੁੱਕੀ ਹੈ। ਪੁਲਿਸ ਭਾਰੀ ਸੰਖਿਆ ਵਿੱਚ ਉਥੇ ਮੌਜੂਦ ਰਹੇ ਗੀ। ਦੱਸ ਦਈਏ ਕਿ ਪਿਛਲੀ ਵਾਰ ਜਦੋਂ ਟੀਮ ਘਰ ਢਾਉਣ ਗਈ ਸੀ ਤਾਂ ਨਸ਼ਾ ਤਸਕਰ ਵੱਲੋਂ ਅਤੇ ਉਸਦੇ ਪਰਿਵਾਰ ਵੱਲੋਂ ਵਿਰੋਧ ਕੀਤਾ ਗਿਆ ਸੀ। ਲੇਕਿਨ ਵਿਰੋਧ ਦੇ ਬਾਵਜੂਦ ਵੀ ਪੁਲਿਸ ਨੇ ਘਰ ਢਾਹ ਦਿੱਤਾ ਪ੍ਰਸ਼ਾਸਨ ਨੇ ਘਰ ਢਾਹ ਦਿੱਤਾ ਸੀ ਅਤੇ ਹੁਣ ਵੀ ਇੱਕ ਨਸ਼ਾ ਤਸਕਰ ਦਾ ਘਰ ਕੱਲ ਨੂੰ ਢਾਹਿਆ ਜਾਵੇਗਾ। ਇਹ ਸਮਾਂ ਸਵੇਰੇ 10 ਵਜੇ ਦਾ ਹੰਡਿਆਇਆ ਵਿੱਚ ਰੱਖਿਆ ਗਿਆ ਹੈ।