:

ਬਰਨਾਲੇ ਦੇ ਪੱਕਾ ਕਾਲਜ ਰੋਡ ਤੇ ਕਿਉਂ ਲੱਗ ਗਿਆ ਜਾਮ ਗੁੱਸੇ ਵਿੱਚ ਹਨ ਲੋਕ


ਬਰਨਾਲੇ ਦੇ ਪੱਕਾ ਕਾਲਜ ਰੋਡ ਤੇ ਕਿਉਂ ਲੱਗ ਗਿਆ ਜਾਮ ਗੁੱਸੇ ਵਿੱਚ ਹਨ ਲੋਕ 

ਬਰਨਾਲਾ 

ਬਰਨਾਲਾ ਦੇ ਪੱਕਾ ਕਾਲਜ ਰੋਡ ਤੇ ਵੱਡਾ ਜਾਮ ਲੱਗ ਗਿਆ ਹੈ। ਲੋਕਾਂ ਨੇ ਸੜਕ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਅਤੇ ਲੋਕ ਪੂਰੀ ਤਰ੍ਹਾਂ ਗੁੱਸੇ ਵਿੱਚ ਹਨ। ਦੱਸ ਦਈਏ ਕਿ ਇਹ ਜਾਮ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਆਏ ਲੋਕਾਂ ਨੇ ਸਾਂਝੇ ਤੌਰ ਤੇ ਲਗਾਇਆ ਹੈ। ਇਸ ਜਾਮ ਦੀ ਅਗਵਾਈ ਅਕਾਲੀ ਦਲ ਦੇ ਵੱਡੇ ਨੇਤਾ ਅਤੇ ਨਗਰ ਕੌਂਸਲਰ ਸੋਨੀ ਜਾਗਲ, ਭਾਜਪਾ ਨੇਤਾ ਗੁਰਦਰਸ਼ਨ ਸਿੰਘ ਬਰਾੜ ਅਤੇ ਹੋਰ ਕਈ ਆਗੂ ਲਗਾ ਰਹੇ ਹਨ। ਇਸ ਧਰਨੇ ਵਿੱਚ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਵੀ ਪਹੁੰਚੇ ਹਨ। 

ਲੋਕਾਂ ਨੇ ਸ਼ਹਿਰ ਦੇ ਸੀਵਰੇਜ ਸਿਸਟਮ ਦੇ ਬਦਹਾਲੀ ਨੂੰ ਲੈ ਕੇ ਧਰਨਾ ਲਾਇਆ ਹੈ। ਲੋਕਾਂ ਦਾ ਦੋਸ਼ ਹੈ ਕਿ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਪਿਛਲੇ ਲੰਬੇ ਸਮੇਂ ਤੋਂ ਉਹ ਦੁਖੀ ਹਨ ਉਹਨਾਂ ਕਿਹਾ ਕਿ ਇਹ ਧਰਨਾ ਪੱਕਾ ਕਾਲਜ ਰੋਡ ਤੇ ਸੀਵਰੇਜ ਦਫਤਰ ਦੇ ਬਿਲਕੁਲ ਸਾਹਮਣੇ ਲਗਾਇਆ ਗਿਆ ਹੈ ਤਾਂ ਜੋ ਅਧਿਕਾਰੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰਦਰਸ਼ਨ ਉਹ ਹੋਰ ਤੇਜ਼ ਕਰਨਗੇ।

– ਇਸ ਧਰਨੇ ਵਿੱਚ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਅਧਿਕਾਰੀਆਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਤਾਜ਼ਾ ਖ਼ਬਰਾਂ
Gallery
Tags
Social Media