:

ਐਕਸੀਡੈਂਟ ਕਾਰਨ ਹੋਈ ਮੌਤ , ਇਕ ਵਿਅਕਤੀ ਖਿਲਾਫ ਪਰਚਾ ਦਰਜ


ਐਕਸੀਡੈਂਟ ਕਾਰਨ ਹੋਈ ਮੌਤ , ਇਕ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 11 ਅਕਤੂਬਰ 

ਐਕਸੀਡੈਂਟ ਕਾਰਨ ਹੋਈ ਮੌਤ , ਇਕ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਜਗਪਾਲ ਸਿੰਘ ਨੇ ਗੁਰਮੇਲ ਸਿੰਘ ਵਾਸੀ ਹੰਡਿਆਇਆ ਦੇ ਬਿਆਨਾਂ ਤੇ ਸੰਜੀਵ ਕੁਮਾਰ ਵਾਸੀ ਬਠਿੰਡਾ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕਰਵਾਇਆ ਹੈ | ਓਹਨਾ ਦੱਸਿਆ ਕਿ 9 ਅਕਤੂਬਰ ਨੂੰ ਮੁਦਈ YS ਸਕੂਲ ਹੰਡਿਆਇਆ ਕੋਲ ਸ਼ੈਰ ਕਰ ਰਿਹਾ ਸੀ , ਉਪਰੰਤ ਮੁਦਈ ਦੇ ਤਾਏ ਦੇ ਮੁੰਡੇ ਕੇਸ਼ਰ ਅਤੇ ਜਗਸੀਰ ਵੀ  YS ਸਕੂਲ ਹੰਡਿਆਇਆ ਨੂੰ ਜਾ ਰਹੇ ਸੀ | ਤਾ ਸਾਹਮਣੇ ਤੋਂ ਇਕ ਕਾਰ ਬਹੁਤ ਤੇਜੀ ਨਾਲ ਆਈ ,ਜਿਸ ਨੇ  ਕੇਸ਼ਰ ਅਤੇ ਜਗਸੀਰ ਦੇ ਟੱਕਰ ਮਾਰੀ ,ਜਿਸ ਉਪਰੰਤ ਰਾਹਗੀਰਾਂ ਦੀ ਮਦਦ ਨਾਲ ਦੋਨਾਂ ਨੂੰ ਪ੍ਰਾਈਵੇਟ ਗੱਡੀ ਵਿੱਚ ਸਰਕਾਰੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ , ਤੁਰੰਤ  ਕੇਸ਼ਰ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ | ਜਗਸੀਰ ਦੀ ਹਾਲਤ ਕਾਫੀ ਗੰਭੀਰ ਹੋਣ ਕਰਕੇ ਉਸਨੂੰ DMC ਹਸਪਤਾਲ ਲੁਧਿਆਣਾ ਵਿੱਚ ਰੈਫਰ ਕਰ ਦਿੱਤਾ | ਜਿਸ ਕਾਰਨ ਮਾਮਲਾ ਦਰਜ ਰਜਿਸਟਰ ਕੀਤਾ ਹੈ |