ਬਰਨਾਲਾ– 47 ਡੱਬੇ ਨਜਾਇਜ਼ ਸ਼ਰਾਬ ਨਾਲ ਪੁਲਿਸ ਨੇ ਕੌਣ ਫੜ ਲਿਆ
- Admin Default
- 12 Aug, 2025 18:37
ਬਰਨਾਲਾ –47 ਡੱਬੇ ਨਜਾਇਜ਼ ਸ਼ਰਾਬ ਨਾਲ ਪੁਲਿਸ ਨੇ ਕੌਣ ਫੜ ਲਿਆ
ਬਰਨਾਲਾ
47 ਡੱਬੇ ਨਜਾਇਜ਼ ਸ਼ਰਾਬ ਨਾਲ ਪੁਲਿਸ ਨੇ ਬਰਨਾਲੇ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਦੇ ਕੋਲ 47 ਡੱਬੇ ਕੁੱਲ ਬੋਤਲਾਂ ਸ਼ਰਾਬ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਤੋਂ ਇੱਕ ਹਰਿਆਣਾ ਨੰਬਰ ਦੀ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ। ਦੋ ਨਵੀਆਂ ਐਕਟੀਵਾ ਸਕੂਟਰੀਆਂ ਦੋਨੇ ਬਿਨਾਂ ਨੰਬਰੀ ਪੁਲਿਸ ਨੇ ਇਸ ਤੋਂ ਬਰਾਮਦ ਕੀਤੀਆਂ ਹਨ। ਇਹ ਕਾਰਵਾਈ ਸਿਟੀ ਪੁਲਿਸ ਸਟੇਸ਼ਨ ਦੋ ਦੇ ਐਸਐਚਓ ਇੰਸਪੈਕਟਰ ਚਰਨਜੀਤ ਸਿੰਘ ਅਤੇ ਐਕਸਾਈਜ਼ ਅਧਿਕਾਰੀਆਂ ਵੱਲੋਂ ਕੀਤੇ ਗਏ। ਸਾਂਝੇ ਅਪਰੇਸ਼ਨ ਦੌਰਾਨ ਹੋਈ ਹੈ ਦੋਸ਼ੀ ਦਾ ਨਾਮ ਰਵੀ ਕੁਮਾਰ ਪੁੱਤਰ ਕਮਲ ਕੁਮਾਰ ਹੈ ਜੋ ਕਿ ਰੇਲਵੇ ਲਾਈਨ ਦੇ ਨੇੜੇ ਵਾਰਡ ਨੰਬਰ ਅੱਠ ਵਿੱਚ ਸ਼ਨੀਦੇਵ ਮੰਦਰ ਵਾਲੀ ਗਲੀ ਕੋਲ ਰਹਿੰਦਾ ਹੈ। ਇਸ ਦੇ ਨਾਲ ਉਸ ਦੇ ਕੁਝ ਹੋਰ ਨਾ ਮਲੋਮ ਸਾਥੀਆਂ ਨੂੰ ਵੀ ਨਾਮਜਦ ਕੀਤਾ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਅਜਿਹੇ ਕਾਰੋਬਾਰ ਦੇ ਵਿੱਚ ਸ਼ਾਮਿਲ ਹੈ। ਇੱਕ ਯੋਜਨਾ ਬਣਾ ਕੇ ਪੁਲਿਸ ਨੇ ਇਸ ਨੂੰ ਕਾਬੂ ਕੀਤਾ। ਪੁਲਿਸ ਇਸ ਤੋਂ ਹੁਣ ਪੁੱਛ ਗਿੱਛ ਕਰ ਰਹੀ ਹੈ। ਜਿਸ ਤੋਂ ਹੋਰ ਕਈ ਗੱਲਾਂ ਨਿਕਲ ਕੇ ਸਾਹਮਣੇ ਆ ਸਕਦੀਆਂ ਹਨ।







