:

ਬਰਨਾਲਾ– ਡਰਾਈਵਰ ਦੀ ਮਿਲੀ ਸੀ ਲਾਸ਼, ਉਸਦੀ ਮੌਤ ਦਾ ਕੌਣ ਸੀ ਜਿੰਮੇਦਾਰ .... ਹੋ ਗਿਆ ਖੁਲਾਸਾ


ਬਰਨਾਲਾ– ਡਰਾਈਵਰ ਦੀ ਮਿਲੀ ਸੀ ਲਾਸ਼, ਉਸਦੀ ਮੌਤ ਦਾ ਕੌਣ ਸੀ ਜਿੰਮੇਦਾਰ .... ਹੋ ਗਿਆ ਖੁਲਾਸਾ

ਬਰਨਾਲਾ 

ਇੱਕ ਦਿਨ ਪਹਿਲਾਂ ਇੱਕ ਡਰਾਈਵਰ ਦੀ ਲਾਸ਼ ਮਿਲੀ ਸੀ। ਉਸ ਦੀ ਮੌਤ ਦਾ ਜਿੰਮੇਦਾਰ ਕੌਣ ਸੀ ਇਸ ਦਾ ਖੁਲਾਸਾ ਖੁਲਾਸਾ ਹੋ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਧਨੌਲਾ ਦੇ ਰਹਿਣ ਵਾਲੇ ਦੋ ਬੰਦਿਆਂ ਤੇ ਪਰਚਾ ਦਰਜ ਕੀਤਾ ਹੈ। ਦੱਸ ਦਈਏ ਕਿ ਬਰਨਾਲਾ ਜਿਲ੍ਹੇ ਦੇ ਪਿੰਡ ਕਾਲੇਕੇ ਦੇ ਕੋਲ ਅਸਪਾਲ ਕਲਾਂ ਦੇ ਰਹਿਣ ਵਾਲੇ ਸਤਪਾਲ ਸਿੰਘ ਦੀ ਲਾਸ਼ ਮਿਲੀ ਸੀ। ਉਸਨੇ ਆਪਣੀ ਗੱਡੀ ਦੇ ਐਗਲ ਨਾਲ ਹੀ ਲਟਕ ਕੇ ਫਾਹਾ ਲੈ ਲਿਆ ਸੀ। ਉਹ ਡਰਾਈਵਰੀ ਦਾ ਕੰਮ ਕਰਦਾ ਸੀ। ਉਸਦੀ ਪਤਨੀ ਕਰਮਜੀਤ ਕੌਰ ਨੇ ਦੱਸਿਆ ਕਿ ਉਸਦੇ ਘਰ ਵਾਲੇ ਸੱਤਪਾਲ ਸਿੰਘ ਦੀ ਇੱਕ ਗੱਡੀ ਦਾ ਸੌਦਾ ਲਖਵਿੰਦਰ ਸਿੰਘ ਵਗੈਰਾ ਨੇ ਕਰਾਇਆ ਸੀ। ਜਿਸ ਵਿਅਕਤੀ ਨਾਲ ਉਹ ਸੌਦਾ ਅੰਬੀ ਰਾਮ ਕਰਾਇਆ ਸੀ। ਉਹ ਵਿਅਕਤੀ ਗੱਡੀ ਦੀ ਕਿਸ਼ਤ ਨਹੀਂ ਭਰਦਾ ਸੀ। ਜਿਸ ਦੇ ਚਲਦਿਆਂ ਉਹਨਾਂ ਦਾ ਆਪਸ ਵਿੱਚ ਤਕਰਾਰ ਰਹਿੰਦਾ ਸੀ ਅਤੇ ਦੋਸ਼ੀ ਉਸ ਨੂੰ ਧਮਕੀਆਂ ਦਿੰਦੇ ਸਨ। ਕੁਝ ਦਿਨ ਪਹਿਲਾਂ ਲਖਵਿੰਦਰ ਸਿੰਘ ਅਤੇ ਬੂਟਾ ਸਿੰਘ ਨੇ ਉਸ ਦੇ ਘਰ ਵਾਲੇ ਨੂੰ ਮਾੜਾ ਚੰਗਾ ਕਿਹਾ ਅਤੇ ਉਸਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗਿਆ ਤੇ ਉਸਨੇ ਆਪਣੀ ਗੱਡੀ ਤੇ ਰੱਸੇ ਨਾਲ ਗੱਡੀ ਦੇ ਐਂਗਲ ਨਾਲ ਰੱਸਾ ਬੰਨ ਕੇ ਆਤਮ ਹੱਤਿਆ ਕਰਨ ਲਈ ਪੁਲਿਸ ਨੇ ਦੋਨਾਂ ਤੇ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ‌‌। ਪੁਲਿਸ ਸਟੇਸ਼ਨ ਧਨੌਲਾ ਦੇ ਐਸਐਚਓ ਇੰਸਪੈਕਟਰ ਜਗਦੀਸ਼ ਸਿੰਘ ਨੇ ਜਗਜੀਤ ਸਿੰਘ ਨੇ ਕਿਹਾ ਕਿ ਪੁਲਿਸ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਕਰੇਗੀ।

ਤਾਜ਼ਾ ਖ਼ਬਰਾਂ
Gallery
Tags
Social Media