ਕਿਸ ਨੇ ਲਿਖੇ ਸਨ ਹਲਕਾ ਮਹਿਲ ਕਲਾਂ ਦੀ ਵਿਧਾਇਕ ਦੇ ਪਿੰਡ ਦੇ ਵਿੱਚ ਖਾਲਿਸਤਾਨੀ ਨਾਹਰੇ... ਪੁਲਿਸ ਨੇ ਫੜੇ ਦੇਖੋ
- Admin Default
- 19 Aug, 2025 14:21
– ਕਿਸ ਨੇ ਲਿਖੇ ਸਨ ਹਲਕਾ ਮਹਿਲ ਕਲਾਂ ਦੀ ਵਿਧਾਇਕ ਦੇ ਪਿੰਡ ਦੇ ਵਿੱਚ ਖਾਲਿਸਤਾਨੀ ਨਾਹਰੇ... ਪੁਲਿਸ ਨੇ ਫੜੇ ਦੇਖੋ
ਬਰਨਾਲਾ
ਜ਼ਿਲਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿੰਡ ਪੰਡੋਰੀ ਵਿੱਚ ਖਾਲਿਸਤਾਨ ਜ਼ਿੰਦਾਬਾਦ ਨਾਰੇ ਲਿਖਣ ਵਾਲੇ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜਿਲਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਪ੍ਰੈਸ ਕਰਕੇ ਇਹ ਜਾਣਕਾਰੀ ਦਿੱਤੀ। ਜਿਲ੍ਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ, ਐਸਪੀ ਬਰਨਾਲਾ ਪੁਲਿਸ ਅਸ਼ੋਕ ਕੁਮਾਰ, ਡੀਐਸਪੀ ਰਜਿੰਦਰ ਪਾਲ ਸਿੰਘ, ਡੀਐਸਪੀ ਜਤਿੰਦਰ ਪਾਲ ਸਿੰਘ, ਡੀਐਸਪੀ ਬਲਜੀਤ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਪੁਲਿਸ ਸਟੇਸ਼ਨ ਮਹਿਲ ਕਲਾਂ ਦੇ ਐਸ ਐਚ ਓ ਸ਼ੇਰਵਿੰਦਰ ਸਿੰਘ ਨੇ ਸਾਂਝੀ ਪ੍ਰੈਸ ਵਾਰਤਾ ਦੇ ਵਿੱਚ ਦੱਸਿਆ ਕਿ ਇਸ ਕੰਮ ਨੂੰ ਅੰਜਾਮ ਗੁਰਮੀਤ ਸਿੰਘ ਉਰਫ ਟਾਂਡੀ, ਗੁਰਸੇਵਕ ਸਿੰਘ ਉਰਫ ਮਣੀ ਅਤੇ ਕਿਰਪਾ ਸਿੰਘ ਨਿਵਾਸੀ ਮਹਿਲ ਖੁਰਦ ਜ਼ਿਲਾ ਸੰਗਰੂਰ ਨੇ ਦਿੱਤਾ ਹੈ। ਉਹਨਾਂ ਦੱਸਿਆ ਕਿ ਪੁੱਛ ਗਿੱਛ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਵਿੱਚ ਰਹਿੰਦੇ ਸੁਰਿੰਦਰ ਸਿੰਘ ਠੀਕਰੀਵਾਲ ਨੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਅਜਿਹੀ ਘਟਨਾ ਕਰਵਾਈ ਹੈ। ਇਹਨਾਂ ਦੋਸ਼ੀਆਂ ਦੇ ਖਿਲਾਫ ਪੁਲਿਸ ਨੇ ਪੰਜਾਬ ਪ੍ਰਵੇਜ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਹਨਾਂ ਤੋਂ ਵਾਰਦਾਤ ਦੇ ਵਿੱਚ ਵਰਤਿਆ ਗਿਆ। ਮੋਟਰਸਾਈਕਲ ਦੋ ਸਪਰੇ ਕੇਨ ਖਾਲੀ, ਇੱਕ ਸਪਰੇ ਕੇਨ ਭਰਿਆ ਹੋਇਆ, ਪੰਜ ਮੋਬਾਈਲ ਫੋਨ, ਨਹਿੰਗਾਂ ਦੇ ਦੋ ਬਾਣੇ ਬਰਾਮਦ ਹੋਏ ਹਨ। ਦੱਸ ਦਈਏ ਕਿ 14–15 ਅਗਸਤ ਦੀ ਦਰਮਿਆਨੀ ਰਾਤ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿੰਡ ਵਿੱਚ ਕੰਧਾਂ ਦੇ ਉੱਪਰ ਖਾਲਿਸਤਾਨ ਜਿੰਦਾਬਾਦ ਲਿਖਣ ਦੀ ਨਾਹਰੇ ਲਿਖਣ ਦੀ ਗੱਲ ਸਾਹਮਣੇ ਆਈ ਸੀ। ਪੁਲਿਸ ਨੇ ਕਿਹਾ ਕਿ ਇਹਨਾਂ ਤੋਂ ਪੁੱਛਗਿਛ ਜਾਰੀ ਹੈ। ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਹ ਤਿੰਨੇ ਦੇਖਿਆ ਇਹ ਆ ਨਹੀਂ ਸੀ।







