ਐਕਸੀਡੈਂਟ ਕਾਰਨ ਹੋਈ ਮੌਤ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
- Reporter 12
- 12 Oct, 2023 22:55
ਐਕਸੀਡੈਂਟ ਕਾਰਨ ਹੋਈ ਮੌਤ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 12 ਅਕਤੂਬਰ
ਐਕਸੀਡੈਂਟ ਕਾਰਨ ਹੋਈ ਮੌਤ, ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਭੋਲਾ ਸਿੰਘ ਨੇ ਸੰਦੀਪ ਸਿੰਘ ਵਾਸੀ ਘੜੈਲੀ ਦੇ ਬਿਆਨਾਂ ਤੇ ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕਰਵਾਇਆ ਹੈ | ਓਹਨਾ ਦੱਸਿਆ ਕਿ ਮੁਦਈ ਦਾ ਫੁਫੜ ਅਤੇ ਮੁਦਈ ਦਾ ਪਿਤਾ ਦੋਵੇ ਮੋਟਰਸਾਈਕਲ ਬਰਨਾਲਾ ਦਵਾਈਆਂ ਲੈਣ ਜਾ ਰਹੇ ਸੀ , ਉਸ ਉਪਰੰਤ ਤਪਾ ਸਾਈਡ ਤੋਂ ਇਕ ਗੱਡੀ ਬਹੁਤ ਤੇਜ ਰਫਤਾਰ ਨਾਲ ਔਡੀ ਹੋਈ ਟੱਕਰ ਮਾਰ ਗਈ | ਮੌਕੇ ਤੇ ਨਾ ਮਾਲੂਮ ਡਰਾਈਵਰ ਗੱਡੀ ਸਮੇਤ ਭੱਜ ਗਿਆ | ਉਪਰੰਤ ਅੰਬੋਲੈਂਸ ਰਾਹੀਂ ਮੁਦਈ ਦਾ ਫੁਫੜ ਅਤੇ ਮੁਦਈ ਦਾ ਪਿਤਾ ਦੋਵੇ ਨੂੰ ਹਸਪਤਾਲ ਲਿਆਂਦਾ ਗਿਆ , ਜਿਥੇ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ | ਫਿਲਹਾਲ ਕਾਰਵਾਈ ਜਾਰੀ ਹੈ |