ਵਿਦੇਸ਼ ਚ ਜਾਕੇ ਲਾੜਾ ਬੁਲਾਉਣ ਤੋਂ ਮੁਕਰੀ , 26 ਲੱਖ ਦੀ ਮਾਰੀ ਠੱਗੀ , ਦੋ ਵਿਅਕਤੀਆਂ ਖਿਲਾਫ ਪਰਚਾ ਦਰਜ
- Reporter 12
- 14 Oct, 2023 02:23
ਵਿਦੇਸ਼ ਚ ਜਾਕੇ ਲਾੜਾ ਬੁਲਾਉਣ ਤੋਂ ਮੁਕਰੀ , 26 ਲੱਖ ਦੀ ਮਾਰੀ ਠੱਗੀ , ਦੋ ਵਿਅਕਤੀਆਂ ਖਿਲਾਫ ਪਰਚਾ ਦਰਜ
ਬਰਨਾਲਾ 14ਅਕਤੂਬਰ
ਵਿਦੇਸ਼ ਚ ਜਾਕੇ ਲਾੜਾ ਬੁਲਾਉਣ ਤੋਂ ਮੁਕਰੀ , 26 ਲੱਖ ਦੀ ਮਾਰੀ ਠੱਗੀ , ਦੋ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਗਗਨਦੀਪ ਸਿੰਘ ਵਾਸੀ ਸੰਘੇੜਾ ਦੇ ਬਿਆਨਾਂ ਤੇ ਜਸਜੀਤ ਵਾਸੀ ਸੰਘੇੜਾ , ਫਿਲਹਾਲ ਵਿਦੇਸ਼ ਕੈਨੇਡਾ ਅਤੇ ਗਗਨਦੀਪ ਵਾਸੀ ਮਾਨਕੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ ਦੋਸ਼ੀ ਕੈਨੇਡਾ ਚ ਪੀ.ਆਰ ਹੈ | ਮੁਦਈ ਦਾ ਵਿਆਹ 30 ਅਗਸਤ 2021 ਨੂੰ ਦੋਸ਼ੀ ਨਾਲ ਹੋਇਆ ਸੀ | ਕੁੜੀ ਵਾਲਿਆਂ ਦੇ ਅਨੁਸਾਰ ਵਿਆਹ ਦਾ ਸਾਰਾ ਖਰਚਾ 26 ਲੱਖ ਰੁਪਏ ਮੁਦਈ ਦੇ ਪਰਿਵਾਰ ਵਲੋਂ ਕਰਿਆ ਗਿਆ ਸੀ , ਪਰੰਤੂ ਵਿਦੇਸ਼ ਜਾਣ ਤੋਂ ਬਾਅਦ ਜਸਜੀਤ ਨੇ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਫਾਈਲ ਰਿਜੈਕਟ ਕਰ ਦਿੱਤੀ , ਦੋਸ਼ੀ ਦੀ ਭੈਣ ਨੇ ਮੁਦਈ ਨੂੰ ਧਮਕੀ ਦਿੱਤੀ ਕਿ ਸਾਰੀ ਜਮੀਨ ਦੋਸ਼ੀ ਜਸਜੀਤ ਦੇ ਨਾਮ ਕੇਵ ਦੇਵੇ ਤਾ ਉਹ ਮੁਦਈ ਨੂੰ ਕੈਨੇਡਾ ਬੁਲਾ ਲੈਣਗੇ | ਫਿਲਹਾਲ ਕਰਵਾਈ ਜਾਰੀ ਹੈ |