:

ਚੋਰੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ


ਚੋਰੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 13 ਅਕਤੂਬਰ 

ਚੋਰੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਅਮਰਜੀਤ ਸਿੰਘ ਨੇ ਮੁਕੇਸ਼ ਕੁਮਾਰ ਵਾਸੀ ਬਰਨਾਲਾ ਦੇ ਬਿਆਨਾਂ ਵਿਨੋਦ ਕੁਮਾਰ ਵਾਸੀ ਅੰਬਾਲਾ ਅਤੇ ਸੁਰਜੀਤ ਵਾਸੀ ਹਰੀਪੁਰ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕਰਵਾਇਆ ਹੈ | ਓਹਨਾ ਦੱਸਿਆ ਕਿ 4 ਅਕਤੂਬਰ ਤੋਂ ਹੋਟਲ ਬਰਨਾਲਾ ਵਿੱਚ ਰੈਂਟ ਤੇ ਰੂਮ ਲੈਕੇ ਰਹਿ ਰਹੇ ਸੀ , ਖਾਣੇ ਦਾ ਬਿੱਲ 4042 ਤੇ ਰੂਮ ਦਾ ਰੈਂਟ 12,500 ਬਿਨਾ ਦਿੱਤੇ  , 8 ਅਕਤੂਬਰ ਨੂੰ ਦੋਸ਼ੀ ਇਕ ਟਾਵਲ , ਇਕ ਹੇਅਰ ਡ੍ਰਾਇਰ , ਟੀ ਸੈੱਟ ਅਤੇ ਇਕ ਕੇਟਲ ਚੋਰੀ ਕਰਕੇ ਲੈ ਗਏ | ਫਿਲਹਾਲ ਦੋਸ਼ੀ ਗ੍ਰਿਫਤਾਰ ਹਨ |