:

ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਪਰਚਾ ਦਰਜ


 ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 14 ਅਕਤੂਬਰ 

 ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਭੋਲਾ ਸਿੰਘ ਨੇ ਵਿਨੋਦ ਕੁਮਾਰ ਵਾਸੀ ਧੂਰਕੋਟ ਦੇ ਬਿਆਨਾਂ ਤੇ ਕਸ਼ਮੀਰ ਵਾਸੀ ਧੌਲਾ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ 15 ਸਤੰਬਰ ਨੂੰ ਮੁਦਈ ਮੋਟਰਸਾਈਕਲ ਤੇ ਤਪਾ ਜਾ ਰਿਹਾ ਸੀ ਉਪਰੰਤ ਮੋਟਰਸਾਈਕਲ ਦੀ ਸਰਵਿਸ ਕਰਵਾ ਕੇ ਧੂਰਕੋਟ ਨੂੰ ਜਾ ਰਿਹਾ ਸੀ ਅਤੇ ਤਾਂਜੋ ਕੈਂਚੀਆਂ ਰੋਡ ਤੇ ਗੱਡੀ ਖੜੀ ਸੀ , ਡਰਾਈਵਰ ਨੇ ਲਾਪ੍ਰਵਾਹੀ  ਨਾਲ ਗੱਡੀ ਦੀ ਟਾਕੀ ਖੋਲ ਦਿੱਤੀ , ਮੋਟਰਸਾਈਕਲ ਨਾਲ ਟਕਰਾਉਣ ਕਰਕੇ ਮੁਦਈ ਦੇ ਸਿਰ ਤੇ ਸੱਟ ਲੱਗ ਗਈ | ਫਿਲਹਾਲ ਕਾਰਵਾਈ ਜਾਰੀ ਹੈਂ |