ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਪਰਾਲੀ ਨਾ ਸਾੜਣ ਦੇ ਸਬੰਧ ਵਿੱਚ ਰੈਲੀ, ਲੈਕਚਰ ਕਰਵਾਇਆ ਗਿਆ
- Reporter 12
- 14 Oct, 2023 03:39
ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਪਰਾਲੀ ਨਾ ਸਾੜਣ ਦੇ ਸਬੰਧ ਵਿੱਚ ਰੈਲੀ, ਲੈਕਚਰ ਕਰਵਾਇਆ ਗਿਆ
ਬਰਨਾਲਾ, 14 ਅਕਤੂਬਰ
ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਪਰਾਲੀ ਨਾ ਸਾੜਣ ਦੇ ਸਬੰਧ ਵਿੱਚ ਐਨ.ਐਸ.ਐਸ ਯੂਨਿਟ, ਰੈੱਡ ਰੀਬਨ, ਈਕੋ ਫਰੈਂਡਲੀ ਕਲੱਬ ਵੱਲੋਂ ਰੈਲੀ ਅਤੇ ਲੈਕਚਰ ਕਰਵਾਇਆ ਗਿਆ।
ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਕਾਲਜ ਦੇ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਪ੍ਰੋ.ਦੇਵ ਕਰਨ, ਰੈੱਡ ਰੀਬਨ ਕਲੱਬ ਦੇ ਨੋਡਲ ਅਫ਼ਸਰ ਪ੍ਰੋ. ਜਗਦੀਪ ਕੌਰ ਅਤੇ ਪ੍ਰੋ. ਕਰਮਜੀਤ ਕੌਰ ਅਤੇ ਈਕੋ ਫਰੈਂਡਲੀ ਕਲੱਬ ਦੇ ਨੋਡਲ ਅਫ਼ਸਰ ਡਾ. ਬਰੇਸ ਪਾਠਕ ਵੱਲੋਂ ਪਰਾਲੀ ਨਾ ਸਾੜਣ ਦੇ ਸਬੰਧ ਵਿੱਚ ਪਿੰਡ ਢਿੱਲਵਾਂ ਵਿਖੇ ਰੈਲੀ ਕਰਵਾਈ ਗਈ ।
ਕਾਲਜ ਵਿੱਚ ਵਿਦਿਆਰਥੀਆਂ ਨੂੰ ‘ਪਰਾਲੀ ਨਾ ਸਾੜਣ’ ਦੇ ਸਬੰਧ ਵਿੱਚ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਵੱਲੋਂ ਇੱਕ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਜਿਸ ਵਿੱਚ ਉਨ੍ਹਾਂ ਵੱਲੋਂ ਪਰਾਲੀ ਤੋਂ ਹੋਣ ਵਾਲੇ ਨੁਕਸਾਨ ਜਿਸ ਵਿੱਚ ਵਾਤਾਵਰਨ ਅਤੇ ਧਰਤੀ ਨੂੰ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।
ਇਸ ਮੋਕੇ ਕਾਲਜ ਦੇ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਤੋਂ ਇਲਾਵਾ ਡਾ. ਬਰਜੇਸ ਪਾਠਕ, ਪ੍ਰੋ. ਦੇਵ ਕਰਨ, ਪ੍ਰੋ.ਜਸਵੰਤ ਸਿੰਘ,ਪ੍ਰੋ.ਜਗਦੀਪ ਕੌਰ, ਪ੍ਰੋ. ਕਰਮਜੀਤ ਕੌਰ ਤੋਂ ਇਲਾਵਾ ਬਾਕੀ ਸਟਾਫ਼ ਮੈਂਬਰ ਵੀ ਹਾਜ਼ਰ ਰਹੇ।