ਨਸ਼ਾ ਕਰਨ ਦੀ ਤੜਫ ਵਿੱਚ 6 ਲੋਕ ਹੋਏ ਜਖ਼ਮੀ
- Reporter 12
- 18 Oct, 2023 02:11
ਨਸ਼ਾ ਕਰਨ ਦੀ ਤੜਫ ਵਿੱਚ 6 ਲੋਕ ਹੋਏ ਜਖ਼ਮੀ
ਚੰਡੀਗੜ੍ਹ (ਪੰਜਾਬ) 18/10/2023
ਮੋਗਾ ਦੇ ਪਿੰਡ ਰੋਲੀ ਵਿੱਚ ਸੈਲੂਨ ਮਾਲਕ ਵੱਲੋਂ ਆਪਣੀ ਦੁਕਾਨ 'ਤੇ ਨੌਜਵਾਨ ਨੂੰ ਨਸ਼ੇ ਦਾ ਟੀਕਾ ਲਾਉਣ ਤੋਂ ਰੋਕਣ ਨੂੰ ਲੈ ਕੇ ਖ਼ੂਨੀ ਝੜਪ ਹੋ ਗਈ। ਇਸ ਵਿੱਚ ਦੋਵੇਂ ਧਿਰਾਂ ਦੇ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਕੁੱਟਮਾਰ ਦੀ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ।
ਦਰਅਸਲ ਪਿੰਡ 'ਚ ਹਰਬੰਸ ਸਿੰਘ ਨਾਂ ਦੇ ਨੌਜਵਾਨ ਦਾ ਇੱਕ ਸੈਲੂਨ ਹੈ ਜਿਸ 'ਚ ਉਕਤ ਪਿੰਡ ਦਾ ਰਹਿਣ ਵਾਲਾ ਮੰਗਲ ਸਿੰਘ ਆਇਆ, ਜੋ ਨਸ਼ੇ ਦਾ ਆਦੀ ਹੈ , ਮੰਗਲ ਸਿੰਘ ਸੈਲੂਨ ਤੇ ਜਾ ਕੇ ਟੀਕਾ ਲਾਉਣ ਲੱਗਾ। ਉਹ ਅਕਸਰ ਹੀ ਉਨ੍ਹਾਂ ਦੀ ਦੁਕਾਨ 'ਤੇ ਚਿੱਟੇ ਦਾ ਟੀਕਾ ਲਾਉਣ ਲਈ ਆਉਂਦਾ ਹੈ।ਮੰਗਲ ਸਿੰਘ ਉਸ ਦੀ ਦੁਕਾਨ ਤੇ ਸ਼ੇਪ ਕਰਨ ਵਾਲੀ ਕੌਲੀ ਵਿੱਚੋਂ ਪਾਣੀ ਦੀ ਸਰਿੰਜ ਭਰ ਰਿਹਾ ਸੀ। ਜਦੋਂ ਹਰਬੰਸ ਸਿੰਘ ਨੇ ਮੰਗਲ ਸਿੰਘ ਨੂੰ ਆਪਣੀ ਦੁਕਾਨ ਤੇ ਟੀਕਾ ਲਾਉਣ ਤੋਂ ਰੋਕਿਆ ਤਾ ਉਹ ਗਾਲੀ-ਗਲੋਚ ਕਰਨ ਲੱਗਾ ਮੰਗਲ ਸਿੰਘ ਨੇ ਦੁਕਾਨ ਤੇ ਲੱਗੇ ਸ਼ੀਸ਼ੇ ਤੇ ਇੱਟ ਮਾਰੀ ਤੇ ਬਾਅਦ ਵਿੱਚ ਉਸ ਦੀ ਕੁੱਟਮਾਰ ਵੀ ਕੀਤੀ।
ਉੱਥੇ ਹੀ ਦੂਜੇ ਪਾਸੇ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਨੌਜਵਾਨ ਮੰਗਲ ਸਿੰਘ ਨੇ ਦੱਸਿਆ ਕਿ ਉਹ ਹਰਬੰਸ ਸਿੰਘ ਦੇ ਸੈਲੂਨ ਵਿੱਚ ਵਾਲ ਕਟਵਾਉਣ ਲਈ ਗਿਆ ਸੀ ਪਰ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਸੈਲੂਨ ਦੇ ਅੰਦਰ ਹੀ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਆਪਣੀ ਜਾਨ ਬਚਾਉਣ ਲਈ ਸੈਲੂਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ , ਜਦੋਂ ਉਸ ਦੀ ਮਾਂ ਤੇ ਭਰਾ ਉਸ ਨੂੰ ਬਚਾਉਣ ਲਈ ਆਏ ਤਾਂ ਉਨ੍ਹਾਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸ ਦੇ ਨਾਲ ਉਸ ਦੀ ਮਾਂ ਅਤੇ ਭਰਾ ਜ਼ਖ਼ਮੀ ਹੋ ਗਏ। ਇਸ ਮਾਮਲੇ 'ਚ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।