:

ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਮਾਮਲਾ ਦਰਜ


 ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਮਾਮਲਾ ਦਰਜ 


ਬਰਨਾਲਾ 19 ਅਕਤੂਬਰ 


 ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਗੁਰਜੀਤ ਸਿੰਘ ਵਾਸੀ ਅਸਪਾਲ ਕਲਾਂ ਨੇ ਰਮਨਦੀਪ ਸਿੰਘ ਵਾਸੀ ਕੁਬੇ ਦੇ ਖਿਲਾਫ ਪਰਚਾ ਦਰਜ ਕਰਵਾਇਆ ਹੈ | ਜਾਣਕਾਰੀ ਲਈ ਦੱਸਿਆ ਕਿ ਮੁਦਈ ਤੇ ਮੁਦਈ ਦੇ ਚਾਚੇ ਦਾ ਲੜਕਾ ਮੋਟਰਸਾਈਕਲ ਤੇ ਅਸਪਾਲ ਕਲਾਂ ਜਾ ਰਹੇ ਸੀ , ਤਾ ਰਾਸਤੇ ਵਿੱਚ ਬਹੁਤ ਤੇਜੀ ਨਾਲ ਕਾਰ ਦੁਆਰਾ ਇਕ ਵਿਅਕਤੀ ਨੇ ਟੱਕਰ ਮਾਰੀ , ਦੋਸ਼ੀ ਮੌਕੇ ਤੇ ਭੱਜ ਗਿਆ | ਤੁਰੰਤ ਮੁਦਈ ਨੂੰ ਧਨੌਲਾ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ | ਪਤਾ ਲੱਗਣ ਤੇ ਦੋਸ਼ੀ ਰਮਨਦੀਪ ਸਿੰਘ ਵਾਸੀ ਕੁਬੇ ਦੇ ਖਿਲਾਫ ਮਾਮਲਾ ਦਰਜ ਕਰਵਾਇਆ |