ਦਹੇਜ ਲਈ ਤੰਗ ਕਰਨ ਦੇ ਮਾਮਲੇ ਵਿੱਚ 4 ਵਿਅਕਤੀ ਖਿਲਾਫ ਪਰਚਾ ਦਰਜ
- Repoter 11
- 19 Oct, 2023 03:56
ਦਹੇਜ ਲਈ ਤੰਗ ਕਰਨ ਦੇ ਮਾਮਲੇ ਵਿੱਚ 4 ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 19 ਅਕਤੂਬਰ
ਦਹੇਜ ਲਈ ਤੰਗ ਕਰਨ ਦੇ ਮਾਮਲੇ ਵਿੱਚ 4 ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਸੱਤਪਾਲ ਸਿੰਘ ਨੇ ਵਸੁਧਾ ਸ਼ਰਮਾ ਵਾਸੀ ਬਰਨਾਲਾ ਦੇ ਬਿਆਨਾਂ ਤੇ ਸਾਹਿਲ ਸ਼ਰਮਾ ਅਤੇ ਨਿਰਮਲਾ ਦੇਵੀ ਅਤੇ ਰਾਜ ਕੁਮਾਰ ਵਾਸੀਆਂਨ ਫਿਰੋਜਪੁਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਜਾਣਕਾਰੀ ਲਈ ਦੱਸਿਆ ਕਿ ਮੁਦਈ ਦਾ ਵਿਆਹ ਸੰਨ 2020 ਵਿੱਚ ਸਾਹਿਲ ਸ਼ਰਮਾ ਨਾਲ ਹੋਇਆ ਸੀ | ਉਸ ਸਮੇ ਮੁਦਈ ਦੀ ਪਰਿਵਾਰ ਦੀ ਮਰਜੀ ਨਾਲ ਦਹੇਜ ਦਿੱਤਾ ਗਿਆ ਸੀ , ਜੋ ਕਿ ਖੁਰਦ ਬੁਰਦ ਕਰ ਦਿੱਤਾ ਹੈ , ਹੁਣ 20 ਲੱਖ ਹੋਰ ਲਿਆਉਣ ਲਈ ਤੰਗ ਕਰਕੇ ਘਰੋਂ ਕੱਢ ਦਿੱਤਾ ਹੈ | ਫਿਲਹਾਲ ਕਾਰਵਾਈ ਜਾਰੀ ਹੈ |