ਬਰਨਾਲਾ– ਸਿਵਲ ਹਸਪਤਾਲ ਵਿੱਚ ਮਿਲੀ ਨੌਜਵਾਨ ਦੀ ਲਾਸ਼
- Admin Default
- 12 Nov, 2025 19:54
ਬਰਨਾਲਾ– ਸਿਵਲ ਹਸਪਤਾਲ ਵਿੱਚ ਮਿਲੀ ਨੌਜਵਾਨ ਦੀ ਲਾਸ਼
ਬਰਨਾਲਾ
ਸਿਵਲ ਹਸਪਤਾਲ ਬਰਨਾਲਾ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਜੱਚਾ-ਬੱਚਾ ਵਾਰਡ ਦੀ ਤੀਜੀ ਮੰਜ਼ਿਲ 'ਤੇ ਇੱਕ ਅਣਪਛਾਤੇ ਨੌਜਵਾਨ ਦੀ ਸੜੀ-ਗਲੀ ਲਾਸ਼ ਬਰਾਮਦ ਹੋਈ। ਹਸਪਤਾਲ ਵਿੱਚ ਕਈ ਦਿਨਾਂ ਤੋਂ ਆ ਰਹੀ ਤੇਜ਼ ਬਦਬੂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਟਾਫ ਵੱਲੋਂ ਉੱਪਰ ਜਾ ਕੇ ਜਾਂਚ ਕੀਤੀ ਗਈ ਤੇ ਇਹ ਖੌਫਨਾਕ ਖੁਲਾਸਾ ਹੋਇਆ।
ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ, ਥਾਣੇਦਾਰ ਸੁਖਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਭੇਜ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਤ ਕਈ ਦਿਨ ਪਹਿਲਾਂ ਹੋਈ ਹੋਵੇਗੀ, ਕਿਉਂਕਿ ਲਾਸ਼ ਪੂਰੀ ਤਰ੍ਹਾਂ ਖਰਾਬ ਹਾਲਤ ਵਿੱਚ ਸੀ।
ਪੁਲਿਸ ਵੱਲੋਂ ਹੁਣ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ, ਤਾਂ ਜੋ ਇਹ ਪਤਾ ਲੱਗ ਸਕੇ ਕਿ ਨੌਜਵਾਨ ਹਸਪਤਾਲ ਦੀ ਤੀਜੀ ਮੰਜ਼ਿਲ ਤੱਕ ਕਿਵੇਂ ਪਹੁੰਚਿਆ ਤੇ ਉਸ ਦੀ ਮੌਤ ਕਿਹੜੀਆਂ ਹਾਲਾਤਾਂ ਵਿਚ ਹੋਈ।
ਘਟਨਾ ਨੇ ਹਸਪਤਾਲ ਪ੍ਰਬੰਧਨ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਦਬੂ ਕਈ ਦਿਨਾਂ ਤੋਂ ਆ ਰਹੀ ਸੀ ਪਰ ਪ੍ਰਬੰਧਨ ਨੇ ਸਮੇਂ 'ਤੇ ਕੋਈ ਕਾਰਵਾਈ ਨਹੀਂ ਕੀਤੀ।
ਥਾਣੇਦਾਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੇ ਹਰੇਕ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਸਾਹਮਣੇ ਆਉਣਗੇ।
A decomposed body of an unidentified youth was recovered from the third floor of the maternity ward at Barnala Civil Hospital, triggering panic among staff and patients. Police have begun an investigation to determine how the youth reached the ward and the cause of death.







