:

ਬਰਨਾਲਾ ਦੇ 25 ਏਕੜ 'ਚ ਪੁਲਿਸ ਦੇ ASI ਦਾ ਕਤਲ


ਬਰਨਾਲਾ ਦੇ 25 ਏਕੜ 'ਚ ਪੁਲਿਸ ਦੇ ਹੌਲਦਾਰ ਦਾ ਕਤਲ

   ਬਰਨਾਲਾ


  ਸ਼ਹਿਰ ਦੇ 25 ਏਕੜ ਵਿੱਚ ਰਾਤ 11:15 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਪੁਲੀਸ ਹੌਲਦਾਰ ਦਾ ਕਤਲ ਕਰ ਦਿੱਤਾ ਗਿਆ।  ਜਾਣਕਾਰੀ ਅਨੁਸਾਰ ਪੁਲੀਸ ਲਾਈਨ ਵਿੱਚ ਡਿਊਟੀ ’ਤੇ ਤਾਇਨਾਤ ਦਰਸ਼ਨ ਸਿੰਘ 25 ਏਕੜ ਵਿੱਚ ਇੱਕ ਝਗੜੇ ਸਬੰਧੀ ਗਿਆ ਦੀ।  ਉੱਥੇ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।  ਜਿਸ ਕਾਰਨ ਉਸ ਦੀ ਮੌਤ ਹੋ ਗਈ।   ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਸ਼ਬ ਗ੍ਰਹਿ ਵਿਖੇ ਰਖਵਾਇਆ ਗਿਆ ਹੈ।  ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਡਿਊਟੀ ’ਤੇ ਤਾਇਨਾਤ ਫਾਰਮੇਸੀ ਅਧਿਕਾਰੀ ਗਗਨ ਸੇਖੋਂ ਨੇ ਦੱਸਿਆ ਕਿ ਏਐਸਆਈ ਸਤਨਾਮ ਸਿੰਘ ਰਾਤ ਕਰੀਬ 11:45 ’ਤੇ ਮ੍ਰਿਤਕ ਪੁਲੀਸ ਮੁਲਾਜ਼ਮ ਦਰਸ਼ਨ ਸਿੰਘ ਦੀ ਲਾਸ਼ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਇਸ ਨੂੰ ਸ਼ਬ ਗ੍ਰਹਿ ਵਿੱਚ ਰਖਵਾਇਆ ਸੀ।  ਸਿਟੀ ਥਾਣਾ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।