ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੇ ਕਤਲ ਕੇਸ ਵਿੱਚ ਚਾਰ ਮੁਲਜ਼ਮ ਗ੍ਰਿਫ਼ਤਾਰ
- Reporter 12
- 24 Oct, 2023 23:53
ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੇ ਕਤਲ ਕੇਸ ਵਿੱਚ ਚਾਰ ਮੁਲਜ਼ਮ ਗ੍ਰਿਫ਼ਤਾਰ
ਬਰਨਾਲਾ 24 ਅਕਤੂਬਰ
ਐਕਸ (ਟਵਿਟਰ) 'ਤੇ ਤਸਵੀਰਾਂ ਅਤੇ ਪੋਸਟਾਂ ਸਾਂਝੀਆਂ ਕਰਕੇ ਡੀਜੀਪੀ ਪੰਜਾਬ ਨੇ ਦਿੱਤੀ ਜਾਣਕਾਰੀ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
ਫੜੇ ਗਏ ਮੁਲਜ਼ਮਾਂ ਵਿੱਚ ਕਬੱਡੀ ਖਿਡਾਰੀ ਜਗਰਾਜ ਸਿੰਘ ਰਾਜਾ ਰਾਏਸਰ, ਗੁਰਮੀਤ ਸਿੰਘ ਚੀਮਾ ਅਤੇ ਵਜ਼ੀਰ ਸਿੰਘ ਅਮਲਾ ਸਿੰਘ ਵਾਲਾ ਸ਼ਾਮਲ ਹਨ।ਜਦਕਿ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਠੀਕਰੀਵਾਲਾ ਨੂੰ ਪੁਲਿਸ ਨੇ ਗ੍ਰਿਫਤਾਰੀ ਦੌਰਾਨ ਗੋਲੀ ਮਾਰ ਦਿੱਤੀ ਹੈ।ਪੁਲੀਸ ਨੇ ਪੰਮਾ ਠੀਕਰੀਵਾਲਾ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਲਿਆਂਦਾ। ਐਸਐਸਪੀ ਬਰਨਾਲਾ ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨਗੇ |