ਪੁਲਿਸ ਚੈਕਿੰਗ ਦੌਰਾਨ ਇਕ ਪਿਸਤੌਲ ਦੋ ਕਾਰਤੂਸ ਹੋਏ ਬਰਾਮਦ
- Repoter 11
- 24 Oct, 2023 01:56
ਪੁਲਿਸ ਚੈਕਿੰਗ ਦੌਰਾਨ ਇਕ ਪਿਸਤੌਲ ਦੋ ਕਾਰਤੂਸ ਹੋਏ ਬਰਾਮਦ
ਬਰਨਾਲਾ 24 ਅਕਤੂਬਰ
ਪੁਲਿਸ ਚੈਕਿੰਗ ਦੌਰਾਨ ਇਕ ਪਿਸਤੌਲ ਦੋ ਕਾਰਤੂਸ ਹੋਏ ਹਨ |ਮੁੱਖ ਅਫ਼ਸਰ ਥਾਣਾ ਧਨੌਲਾ ਦੌਰਾਨੇ ਚੈਕਿੰਗ ਸ਼ੱਕੀ ਵਹੀਕਲਾ ਬਾ ਸ਼ੱਕੀ ਪੁਰਸ਼ਾ ਸਬੰਧੀ ਧਨੌਲਾ ਬਾਈਪਾਸ ਮੌਜੂਦ ਸੀ ਤਾਂ ਬਰਨਾਲਾ ਸਾਇਡ ਤੋਂ ਇੱਕ ਅਲਟੋ ਗੱਡੀ ਆਈ, ਜਿਸ ਨੂੰ ਰੁਕਣ ਦਾ ਇਸ਼ਾਰਾ ਕਰਨ ਤੇ ਕਾਰ ਦੇ ਡਰਾਇਵਰ ਨੇ ਕਾਰ ਨੂੰ ਇਕਦਮ ਖਤਾਨਾ ਵਾਲੀ ਸਾਇਡ ਮੋੜ ਕੇ ਪੁਲਿਸ ਪਾਰਟੀ ਵੱਲ ਫਾਇਰ ਕੀਤਾ। ਜਿਸਤੇ ਥਾਣੇਦਾਰ ਲਖਵਿੰਦਰ ਸਿੰਘ ਨੇ ਜਵਾਬੀ ਫਾਇਰ ਕੀਤਾ। ਜਿਸ ਨਾਲ ਉਕਤ ਸ਼ੱਕੀ ਵਿਅਕਤੀ ਜ਼ਖਮੀ ਹੋ ਗਿਆ। ਜਿਸਨੂੰ ਕਾਬੂ ਕਰਨ ਤੇ ਉਸਦੀ ਪਹਿਚਾਣ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਜੀਤ ਸਿੰਘ ਵਾਸੀ ਠੀਕਰੀਵਾਲ ਹੋਈ। ਜਿਸ ਪਾਸੇ ਦੇਸ਼ੀ ਪਾਸ ਪਿਸਤੌਲ 315 ਬਰ ਅਤੇ ਦੋ ਕਾਰਤੂਸ ਬ੍ਰਾਮਦ ਹੋਏ। ਮੌਕਾ ਪਰ ਪਰਮਜੀਤ ਸਿੰਘ ਉਰਫ ਪੰਮਾ ਉਕਤ ਨੇ ਆਪਣੇ ਸੱਜੇ ਪੈਰ ਪਰ ਫਾਇਰ ਲੱਗਣ ਬਾਰੇ ਦੱਸਿਆ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ। ਜਿਸਤੇ ਮੁੱਕਦਮਾ ਨੰਬਰ 174 ਮਿਤੀ 24-10-2023 ਅਧ 307, 353, 186 ਹਿੰਦ ਅਤੇ 25/54/59 ਅਸਲਾ ਐਕਟ ਥਾਣਾ ਧਨੌਲਾ ਦਰਜ ਰਜਿਸਟਰ ਕੀਤਾ ਗਿਆ।