ਗ੍ਰਿਫਤਾਰੀ ਦੌਰਾਨ ਕੁੱਟਮਾਰ ਕਰਨ ਦੇ ਮਾਮਲੇ ਵਿੱਚ 6 ਵਿਅਕਤੀ ਅਤੇ ਨਾ ਮਾਲੂਮ ਵਿਅਕਤੀ ਅਤੇ ਔਰਤਾਂ ਖਿਲਾਫ ਮਾਮਲਾ ਦਰਜ
- Repoter 11
- 24 Oct, 2023 02:25
ਗ੍ਰਿਫਤਾਰੀ ਦੌਰਾਨ ਕੁੱਟਮਾਰ ਕਰਨ ਦੇ ਮਾਮਲੇ ਵਿੱਚ 6 ਵਿਅਕਤੀ ਅਤੇ ਨਾ ਮਾਲੂਮ ਵਿਅਕਤੀ ਅਤੇ ਔਰਤਾਂ ਖਿਲਾਫ ਮਾਮਲਾ ਦਰਜ
ਬਰਨਾਲਾ 24 ਅਕਤੂਬਰ
ਗ੍ਰਿਫਤਾਰੀ ਦੌਰਾਨ ਕੁੱਟਮਾਰ ਕਰਨ ਦੇ ਮਾਮਲੇ ਵਿੱਚ 6 ਵਿਅਕਤੀ ਅਤੇ ਨਾ ਮਾਲੂਮ ਵਿਅਕਤੀ ਅਤੇ ਔਰਤਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ | ਥਾਣਾ ਤਪਾ ਦੇ ਥਾਣੇਦਾਰ ਗੁਰਵਿੰਦਰ ਸਿੰਘ ਨੇ ਰਣਜੀਤ , ਅਮਰਜੀਤ , ਮੱਖਣ , ਮਨਪ੍ਰੀਤ , ਪ੍ਰੀਤ ਸਹੋਤਾ ਅਤੇ ਚਾਨਣ ਵਾਸੀਆਂਨ ਤਪਾ ਅਤੇ ਨਾ ਮਾਲੂਮ ਵਿਅਕਤੀ ਅਤੇ ਔਰਤਾਂ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਪੁਲਿਸ ਪਾਰਟੀ ਰਣਜੀਤ ਸਿੰਘ ਦੀ ਗ੍ਰਿਫਤਾਰੀ ਲਈ ਗਈ ਤਾ ਰਣਜੀਤ ਸਿੰਘ ਆਪਣੇ ਭਰਾ ਦੇ ਘਰ ਵਿੱਚ ਵੜ ਗਿਆ , ਰੋਲਾ ਪਾਉਣ ਲੱਗਿਆ , ਨਸ਼ੇ ਵਿੱਚ ਦੁਤ ਹੋਣ ਕਾਰਨ ਦੋਸ਼ੀ ਨੇ ਪੁਲਿਸ ਪਾਰਟੀ ਨੂੰ ਘੇਰ ਲਿਆ ਅਤੇ ਗਾਲੀ ਗਲੋਚ ਕਰਨ ਲੱਗੇ | ਦੋਸ਼ੀ ਮਨਪ੍ਰੀਤ ਅਤੇ ਪ੍ਰੀਤ ਸਹੋਤਾ ਨੇ ਥਾਣੇਦਾਰ ਕਰਮਜੀਤ ਸਿੰਘ ਦੀ ਸਪੈਸ਼ਲ ਡਿਊਟੀ ਪਲੇਟ ਪੱਟ ਦਿਤੀ , ਅਤੇ ਵੀਡੀਓ ਬਣਾਈ ਉਪਰੋਕਤ ਔਰਤਾਂ ਵੀ ਸ਼ਾਮਿਲ ਸਨ | ਥਾਣੇਦਾਰ ਮਨਪ੍ਰੀਤ ਸ਼ਰਮਾ ਅਤੇ ਹਰਮਨ ਸਿੰਘ ਦੇ ਸੱਟਾ ਲੱਗ ਗਈਆਂ | ਫਿਲਹਾਲ ਕਾਰਵਾਈ ਜਾਰੀ ਹੈ |