:

ਬੱਸ ਵਿੱਚ ਵੱਜਣ ਕਾਰਨ ਇਕ ਲੜਕੀ ਦੀ ਹੋਈ ਮੌਤ


 ਬੱਸ ਵਿੱਚ ਵੱਜਣ ਕਾਰਨ ਇਕ ਲੜਕੀ ਦੀ ਹੋਈ ਮੌਤ 

ਜਲੰਧਰ (ਪੰਜਾਬ )7-11-2023

 ਕੋਮਲਪ੍ਰੀਤ ਸੜਕ ਪਾਰ ਕਰ ਰਹੀ ਸੀ ਇਸ ਮੌਕੇ ਡਰਾਈਵਰ ਨੇ ਕੋਮਲਪ੍ਰੀਤ ਦੇ ਉੱਤੇ ਬੱਸ ਚੜ੍ਹਾ ਦਿੱਤੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕਰ ਰਹੀ।ਕੋਮਲਪ੍ਰੀਤ ਦਾ ਅੰਤਿਮ ਸਸਕਾਰ ਚਾਰ ਦਿਨਾਂ ਬਾਅਦ ਕੀਤਾ ਗਿਆ
  ਨੂਰ ਮਹਿਲ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਕੋਮਲਪ੍ਰੀਤ ਦੀ ਸਕੂਲ ਬੱਸ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਸੀ ਜਿਸ ਦਾ ਅੰਤਿਮ ਸੰਸਕਾਰ 4 ਦਿਨ ਬਾਅਦ ਵੀਰਵਾਰ ਨੂੰ ਪਰਿਵਾਰ ਵੱਲੋਂ ਕੀਤਾ ਗਿਆ।  ਇਸ ਮੌਕੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪੁਲਿਸ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕਰ ਰਹੀ, ਤੇ ਉਨ੍ਹਾਂ ਨੂੰ ਕੋਈ ਨਾ ਕੋਈ ਬਚਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਕੋਮਲਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਤਾਂ ਲੈ ਲਿਆ ਪਰ ਉਨ੍ਹਾਂ ਨਾਲ ਥਾਣੇ ਵਿੱਚ ਵੀਆਈਪੀ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਕੂਲ ਵਾਲੇ ਬੱਸ ਡਰਾਈਵਰ ਦੀ ਗ਼ਲਤੀ ਮੰਨਣ ਦੀ ਬਜਾਏ ਕੋਮਲਪ੍ਰੀਤ 'ਤੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਮਲਪ੍ਰੀਤ ਦੀ ਗ਼ਲਤੀ ਕਾਰਨ ਉਹ ਬੱਸ ਦੇ ਹੇਠਾਂ ਆ ਗਈ ਹੈ।