:

ਕੁੱਟਮਾਰ ਦੇ ਮਾਮਲੇ ਵਿੱਚ 3 ਸਮੇਤ 20 ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ 3 ਸਮੇਤ 20 ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ 

ਬਰਨਾਲਾ 8 ਨਵੰਬਰ 

ਕੁੱਟਮਾਰ ਦੇ ਮਾਮਲੇ ਵਿੱਚ 3 ਸਮੇਤ 20 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਠੁੱਲੀਵਾਲ ਦੇ ਥਾਣੇਦਾਰ ਮਨਜੀਤ ਸਿੰਘ ਨੇ ਗੁਰਪ੍ਰੀਤ ਸਿੰਘ ਵਾਸੀ ਹਮੀਦੀ ਦੇ ਬਿਆਨਾਂ ਤੇ ਰਾਜਵੀਰ ਸਿੰਘ , ਜਗਜੀਤ ਸਿੰਘ , ਮਨਪ੍ਰੀਤ ਸਿੰਘ , ਅਤੇ 20 ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ 6 ਨਵੰਬਰ ਨੂੰ ਰਾਤ ਸਮੇ ਮੁਦਈ ਦੇ ਘਰ ਕੰਧ ਟੱਪ ਕੇ ਕੁੱਟਮਾਰ ਤੇ ਭੰਨਤੋੜ ਕੀਤੀ , ਮੁਦਈ ਨਸ਼ਾ ਛਡਾਓ ਕੇਂਦਰ ਦਾ ਪ੍ਰਧਾਨ ਹੈ , ਪਰੰਤੂ ਦੋਸ਼ੀ ਨਸ਼ਾ ਕਰਨ ਦੇ ਆਦੀ ਸਨ | ਫਿਲਹਾਲ ਕਾਰਵਾਈ ਜਾਰੀ ਹੈ |