:

ਸਰੀਰਕ ਸਬੰਧ ਬਣਾ ਕੇ ਕੀਤਾ ਬਲੈਕਮੇਲ , ਇਕ ਦੋਸੀ ਕੀਤਾ ਗ੍ਰਿਫਤਾਰ


ਸਰੀਰਕ ਸਬੰਧ ਬਣਾ ਕੇ ਕੀਤਾ ਬਲੈਕਮੇਲ , ਇਕ ਦੋਸੀ ਕੀਤਾ ਗ੍ਰਿਫਤਾਰ 

ਬਰਨਾਲਾ 8 ਨਵੰਬਰ 

ਸਰੀਰਕ ਸਬੰਧ ਬਣਾ ਕੇ ਬਲੈਕਮੇਲ ਕਰਨ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਬਰਨਾਲਾ ਦੀ ਥਾਣੇਦਾਰ ਮਹਿਲਾ ਰਾਣੀ ਕੌਰ ਨੇ ਪੀੜਤ ਮਹਿਲਾ ਦੇ ਬਿਆਨਾ ਤੇ ਭਗਵੰਤ ਰਾਏ ਵਾਸੀ ਬਰਨਾਲਾ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ | ਓਹਨਾ ਦੱਸਿਆ ਕਿ ਪੀੜਤ ਮਹਿਲਾ ਦਾ ਉਸ ਦੇ ਘਰਵਾਲੇ ਨਾਲ ਤਲਾਕ ਦਾ ਕੇਸ ਹੋਣ ਕਰਕੇ ਅਤੇ ਪੇਕੇ ਪਰਿਵਾਰ ਵਿੱਚ ਘਰੇਲੂ ਸਮੱਸਿਆ ਹੋਣ ਕਰਕੇ ਉਹ ਮਕਾਨ ਦੀ ਤਲਾਸ਼ ਵਿੱਚ ਸੀ |ਦੋਸ਼ੀ ਨੇ ਪੀੜਤ ਮਹਿਲਾ ਨੂੰ ਮਕਾਨ ਦਵਾਉਣ ਲਈ 6 ਨਵੰਬਰ ਨੂੰ ਆਪਣੇ ਘਰ ਬੁਲਾਇਆ , ਉਪਰੰਤ ਦੋਸ਼ੀ ਨੇ ਪੀੜਤ ਮਹਿਲਾ ਧੱਕੇ ਨਾਲ ਸਰੀਰਕ ਸਬੰਧ ਬਣਾ ਕੇ ਬਲੈਕਮੇਲ ਕੀਤਾ | ਫਿਲਹਾਲ ਦੋਸ਼ੀ ਪੁਲਿਸ ਦੀ ਨਿਗਰਾਨੀ ਹੇਠ ਹੈ |