:

ਚੋਰੀ ਦੇ ਮਾਮਲੇ ਵਿੱਚ 2 ਵਿਅਕਤੀਆਂ ਖਿਲਾਫ ਪਰਚਾ ਦਰਜ


ਚੋਰੀ ਦੇ ਮਾਮਲੇ ਵਿੱਚ 2 ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 10 ਨਵੰਬਰ 

ਚੋਰੀ ਦੇ ਮਾਮਲੇ ਵਿੱਚ 2 ਵਿਅਕਤੀਆਂ ਖਿਲ਼ਾਫ ਮਾਮਲਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਲਵਪ੍ਰੀਤ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ ਤੇ ਲਵਪ੍ਰੀਤ ਸਿੰਘ ਅਤੇ ਵੇਬਲਪ੍ਰੀਤ ਸਿੰਘ ਵਾਸੀਆਂਨ ਜਲਾਲਦੀਵਾਲ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ 5 ਨਵੰਬਰ ਨੂੰ ਮੁਦਈ ਗੁਰਦੁਵਾਰਾ ਅੜੀਸਰ ਸਾਹਿਬ ਹੰਡਿਆਇਆ ਮੱਥਾ ਟੇਕਣ ਲਈ ਆਇਆ ਸੀ , ਤਾ ਉਹ ਮੋਟਰਸਾਈਕਲ ਪਾਰਕਿੰਗ ਚ ਖੜਾ ਕੇ ਚਲਾ ਗਿਆ , ਵਾਪਸ ਆਉਣ ਤੇ ਮੋਟਰਸਾਈਕਲ ਨਹੀਂ ਸੀ | ਪੜਤਾਲ ਕਰਨ ਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਵਾਇਆ | ਫਿਲਹਾਲ ਦੋਸ਼ੀ ਦੀ ਕਾਰਵਾਈ ਬਾਕੀ ਹੈ |