ਐਕਸੀਡੈਂਟ ਕਾਰਨ ਇਕ ਦੀ ਮੌਤ ਅਤੇ ਇਕ ਜ਼ਖਮੀ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
- Repoter 11
- 11 Nov, 2023 22:27
ਐਕਸੀਡੈਂਟ ਕਾਰਨ ਇਕ ਦੀ ਮੌਤ ਅਤੇ ਇਕ ਜ਼ਖਮੀ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 11 ਨਵੰਬਰ
ਐਕਸੀਡੈਂਟ ਕਾਰਨ ਇਕ ਦੀ ਮੌਤ ਅਤੇ ਇਕ ਜ਼ਖਮੀ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਪਰਦੀਪ ਸਿੰਘ ਨੇ ਦਰਸ਼ਨ ਰਾਮ ਵਾਸੀ ਬਰਨਾਲਾ ਦੇ ਬਿਆਨਾਂ ਤੇ ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 8 ਨਵੰਬਰ ਨੂੰ ਮੁਦਈ ਦਾ ਪੁੱਤਰ ਬਾਦਲ ਅਤੇ ਉਸਦਾ ਦੋਸਤ ਜਸਕਰਨ ਕੰਮ ਤੋਂ ਘਰ ਵਾਪਸ ਆ ਰਹੇ ਸੀ , ਤਾ ਇਕ ਨਾ ਮਾਲੂਮ ਵਿਅਕਤੀ ਦੁਆਰਾ ਗੱਡੀ ਸਕੂਟਰੀ ਵਿੱਚ ਮਾਰਨ ਕਰਕੇ ਸਕੂਟਰੀ ਟਰਾਲੀ ਵਿੱਚ ਵੱਜਣ ਕਰਕੇ ਦੋਵਾਂ ਦੇ ਸੱਟਾ ਲੱਗੀਆਂ | ਤੁਰੰਤ ਦੋਵਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ , ਜਿਥੋਂ ਜਸਕਰਨ ਨੂੰ ਫਰੀਦਕੋਟ ਰੈਫਰ ਕਰ ਦਿਤਾ | ਮੁਦਈ ਦੇ ਪੁੱਤਰ ਨੂੰ ਚੰਡੀਗੜ੍ਹ ਰੈਫਰ ਕਰਨ ਤੇ ਰਾਸਤੇ ਵਿੱਚ ਹੀ ਮੌਤ ਹੋ ਗਈ |