ਐਕਸੀਡੈਂਟ ਕਾਰਨ 2 ਵਿਅਕਤੀਆਂ ਦੀ ਹੋਈ ਮੌਤ , ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
- Reporter 12
- 14 Nov, 2023 23:56
ਐਕਸੀਡੈਂਟ ਕਾਰਨ 2 ਵਿਅਕਤੀਆਂ ਦੀ ਹੋਈ ਮੌਤ , ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 13 ਨਵੰਬਰ
ਐਕਸੀਡੈਂਟ ਕਾਰਨ 2 ਵਿਅਕਤੀਆਂ ਦੀ ਮੌਤ ਕਾਰਨ ਇਕ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਠੁੱਲੀਵਾਲ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਨਗਿੰਦਰ ਸਿੰਘ ਵਾਸੀ ਖੁਰਦ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ |ਓਹਨਾ ਦੱਸਿਆ ਕਿ ਮੁਦਈ ਦਾ ਪੁੱਤਰ ਅਮਨਦੀਪ ਸਿੰਘ ਅਤੇ ਉਸਦਾ ਦੋਸਤ ਬਲਜਿੰਦਰ ਸਿੰਘ ਆਪਣੇ ਮੋਟਰਸਾਈਕਲ ਤੇ ਮੁਦਈ ਦੇ ਘਰ ਆਇਆ ਸੀ | ਬਲਜਿੰਦਰ ਸਿੰਘ ਨੇ ਵਾਪਸ ਘਰ ਜਾਣਾ ਸੀ , ਤਾ ਦੋਨੋ ਦੋਸਤ ਮੋਟਰਸਾਈਕਲ ਤੇ ਆ ਰਹੇ ਸੀ , ਪਿੱਛੇ ਹੀ ਮੁਦਈ ਦਾ ਪਿਤਾ ਸੱਜਣ ਸਿੰਘ ਅਤੇ ਇਕ ਹੋਰ ਵਿਅਕਤੀ ਆ ਰਿਹਾ ਸੀ , ਤਾ ਠੁਲੀਵਾਲ ਤੋਂ ਪਿੱਛੇ ਹੀ ਬਲਜਿੰਦਰ ਸਿੰਘ ਅਤੇ ਅਮਨਦੀਪ ਸਿੰਘ ਵਿੱਚ ਇਕ ਕਾਰ ਡਰਾਈਵਰ ਦੁਆਰਾ ਬਹੁਤ ਤੇਜੀ ਤੇ ਲਾਪ੍ਰਵਾਹੀ ਨਾਲ ਟੱਕਰ ਮਾਰੀ ਗਈ | ਮੌਕੇ ਤੇ ਕਾਰ ਡਰਾਈਵਰ ਭੱਜ ਗਿਆ ,ਅਤੇ ਦੋਵਾ ਨੂੰ ਬਰਨਾਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ , ਤੁਰੰਤ ਮ੍ਰਿਤਿਕ ਘੋਸ਼ਿਤ ਕਰ ਦਿੱਤੇ | ਫਿਲਹਾਲ ਕਾਰਵਾਈ ਜਾਰੀ ਹੈ |