:

ਐਕਸੀਡੈਂਟ ਕਾਰਨ ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ


ਐਕਸੀਡੈਂਟ ਕਾਰਨ ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 15 ਨਵੰਬਰ 

ਐਕਸੀਡੈਂਟ ਕਾਰਨ ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਜਗਪਾਲ ਸਿੰਘ ਨੇ ਜਲਵਿੰਦਰ ਕੌਰ ਵਾਸੀ ਫਤਿਹਗੜ੍ਹ ਛੰਨਾ ਬਿਆਨਾ ਤੇ ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਮੁਦਈ 13 ਨਵੰਬਰ ਨੂੰ ਮੁਦਈ ਦੀ ਭਰਜਾਈ ਮਨਪ੍ਰੀਤ ਕੌਰ ਅਤੇ ਭਤੀਜੀ ਸੁਖਮਨਜੀਤ ਕੌਰ ਵਾਸੀ ਫਤਿਹਗੜ੍ਹ ਛੰਨਾ ਤੋਂ ਗੁਰਦੁਵਾਰਾ ਅੜੀਸਰ ਹੰਡਿਆਇਆ ਮੱਥਾ ਟੇਕਣ ਆ ਰਹੇ ਸੀ , ਤਾ ਜੰਗਿਆਣਾ ਰੋਡ ਤੇ ਇਕ ਨਾ ਮਾਲੂਮ ਡਰਾਈਵਰ ਦੁਆਰਾ ਬਹੁਤ ਤੇਜ ਰਫ਼ਤਾਰ ਨਾਲ ਮੁਦਈ ਦੀ ਸਕੂਟਰੀ ਦੇ  ਵਿੱਚ ਮਾਰੀ | ਮੁਦਈ ਦੇ ਜਿਆਦਾ ਸੱਟ ਨਾ ਲੱਗਣ ਕਰਕੇ ਉਹ ਹੋਸ ਵਿੱਚ ਸੀ , ਪਰੰਤੂ ਮੁਦਈ ਦੀ ਭਰਜਾਈ ਤੇ ਭਤੀਜੀ ਦੇ ਜਿਆਦਾ ਸੱਟ ਹੋਣ ਕਰਕੇ DMC ਹਸਪਤਾਲ ਲੁਧਿਆਣਾ ਦਾਖਲ ਹੈ |