:

ਕੁੱਟਮਾਰ ਦੇ ਮਾਮਲੇ ਵਿੱਚ 7 ਵਿਅਕਤੀਆਂ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ  7 ਵਿਅਕਤੀਆਂ ਖਿਲਾਫ ਪਰਚਾ ਦਰਜ

ਬਰਨਾਲਾ 15 ਨਵੰਬਰ 

ਕੁੱਟਮਾਰ ਦੇ ਮਾਮਲੇ ਵਿੱਚ  7 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਅਵਤਾਰ ਸਿੰਘ ਨੇ ਜਗਰਾਜ ਸਿੰਘ ਵਾਸੀ ਦਾਨਗੜ ਦੇ ਬਿਆਨਾ ਤੇ ਜਸਵੀਰ ਸਿੰਘ , ਮਨਜੀਤ ਸਿੰਘ , ਰਮਨਦੀਪ ਸਿੰਘ , ਬਲਕਰਨ ਸਿੰਘ , ਸਤਗੁਰ ਸਿੰਘ , ਸੁਰਜੀਤ ਸਿੰਘ ਅਤੇ ਹਰਵਿੰਦਰ ਸਿੰਘ ਵਾਸੀਆਨ ਦਾਨਗੜ ਦੇ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 12 ਨਵੰਬਰ ਨੂੰ ਮੁਦਈ ਦੀ ਪਟਾਕੇ ਚਲਾਉਣ ਪਿੱਛੇ ਗਾਲੀ ਗਲੋਚ ਹੋ ਗਏ , ਤਾ ਮੁਦਈ ਆਪਣੇ ਘਰ ਆ ਗਿਆ | ਦੋਸ਼ੀਆਂ ਦੁਆਰਾ ਘਰ ਵਿੱਚ ਆ ਕੇ ਕੁੱਟਮਾਰ ਕੀਤੀ ਗਈ ਅਤੇ ਮੌਕੇ ਤੇ ਭੱਜ ਗਏ | ਜਿਆਦਾ ਸੱਟਾ ਹੋਣ ਕਰਕੇ ਪਰਿਵਾਰ ਮੈਂਬਰਾ ਨੂੰ ਹਸਪਤਾਲ ਦਾਖਲ ਕਰਵਾਇਆ    | ਫਿਲਹਾਲ ਕਾਰਵਾਈ ਜਾਰੀ ਹੈ |