:

ਧੋਖੇ ਨਾਲ ਲੁਟੇ 25 ਲੱਖ ਰੁਪਏ , 2 ਵਿਅਕਤੀਆਂ ਖਿਲਾਫ ਖਿਲਾਫ਼ ਪਰਚਾ ਦਰਜ


 ਧੋਖੇ ਨਾਲ ਲੁਟੇ 25 ਲੱਖ ਰੁਪਏ , 2 ਵਿਅਕਤੀਆਂ ਖਿਲਾਫ ਖਿਲਾਫ਼ ਪਰਚਾ ਦਰਜ 

ਬਰਨਾਲਾ 15 ਨਵੰਬਰ 

ਧੋਖੇ ਨਾਲ 25 ਲੱਖ ਰੁਪਏ ਲੁੱਟਣ ਦੇ ਮਾਮਲੇ ਵਿੱਚ 2 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਸਤਗੁਰ ਸਿੰਘ ਨੇ ਵਰਿੰਦਰ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ ਤੇ ਪਵਨ ਕੁਮਾਰ ਵਾਸੀ ਬਰਨਾਲਾ ਅਤੇ ਤਰਲੋਚਨ ਗੋਇਲ ਵਾਸੀ ਬਰਨਾਲਾ ਫਿਲਹਾਲ ਕੈਨੇਡਾ ਦੇ ਖਿਲਾਫ ਪਰਚਾ ਦਰਜ ਕੀਤਾ ਹੈ | ਜਾਣਕਾਰੀ ਲਈ ਦਸਿਆ ਕਿ 9 ਅਗਸਤ ਨੂੰ ਕੈਨੇਡਾ ਵਿੱਚ ਪੀ ਆਰ ਹੋਣ ਦੀ 25 ਲੱਖ ਰੁਪਏ ਵਿੱਚ ਗੱਲ ਹੋਈ ਸੀ , ਪਰੰਤੂ ਜਿਨ੍ਹਾਂ ਨੇ ਕੈਨੇਡਾ ਦੀ ਰਿਫੀਊਜਲ ਲਿਆ ਦਿਤੀ , ਬੈਨ ਲਗਵਾ ਦਿਤੀ | 25 ਲੱਖ ਵਿੱਚੋ 18 ਲੱਖ 50 ਹਜਾਰ ਰੁਪਏ ਵਾਪਸ ਕਰਕੇ ਬਕਾਇਆ 6 ਲੱਖ 50 ਹਜਾਰ ਰੁਪਏ ਹੈ | ਜੋ ਕੇ ਠੱਗੀ ਕੀਤੀ ਗਈ ਹੈ | ਫਿਲਹਾਲ ਕਾਰਵਾਈ ਜਾਰੀ ਹੈ |