ਦਰਦਨਾਕ ਸੜਕ ਹਾਦਸੇ 'ਚ 2 ਵਿਦਿਆਰਥੀਆਂ ਸਮੇਤ 3 ਦੀ ਮੌਤ
- Repoter 11
- 16 Nov, 2023 22:37
ਦਰਦਨਾਕ ਸੜਕ ਹਾਦਸੇ 'ਚ 2 ਵਿਦਿਆਰਥੀਆਂ ਸਮੇਤ 3 ਦੀ ਮੌਤ
ਤਪਾ ਮੰਡੀ,15 ਨਵੰਬਰ
ਤਪਾ-ਘੁੰਨਸ ਲਿੰਕ ਰੋਡ ਤੇ ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ 2 ਵਿਦਿਆਰਥੀਆਂ ਸਮੇਤ 3 ਜਣਿਆਂ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ‘ਚ ਜੇਰੇ ਇਲਾਜ ਜਖਮੀ ਸਿਵਰਾਜ ਸਿੰਘ ਦੇ ਪਿਤਾ ਜਗਸੀਰ ਸਿੰਘ ਵਾਸੀ ਨੇ ਦੱਸਿਆ ਉਸ ਦਾ ਬੇਟਾ ਅਤੇ ਭਾਣਜਾ ਗੁਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਡੱਬਵਾਲੀ ਕਿਸੇ ਮਿੱਤਰ ਨੂੰ ਪਿੰਡ ਘੁੰਨਸ ਛੱਡ ਕੇ ਵਾਪਸ ਤਪਾ ਆ ਰਹੇ ਸਨ ਤਾਂ ਪਿੰਡ ਤੋਂ ਨਿਕਲਦੇ ਹੀ ਤਪਾ ਸਾਈਡ ਤੋਂ ਟਿਊਸਨ ਪੜ੍ਹਕੇ ਆ ਰਹੇ ਦੋ ਵਿਦਿਆਰਥੀ ਧਰਮਪ੍ਰੀਤ ਸਿੰਘ ਅਤੇ ਦਮਨਪ੍ਰੀਤ ਸਿੰਘ ਵਾਸੀ ਘੁੰਨਸ ਦੇ ਮੋਟਰਸਾਇਕਲਾਂ ਨਾਲ ਸਿੱਧੀ ਟੱਕਰ ਹੋ ਗਈ ਤਾਂ ਦਮਨਪ੍ਰੀਤ ਦੀ ਮੋਕੇ ਤੇ ਹੀ ਮੋਤ ਹੋ ਗਈ ਹੈ,ਬਾਕੀ ਜਖਮੀਆਂ ਨੂੰ ਮਿੰਨੀ ਸਹਾਰਾ ਕਲੱਬ ਦੀ ਐਬੂਲੈਂਸ਼੍ਰ ਰਾਹੀਂ ਸਿਵਲ ਹਸਪਤਾਲ ਤਪਾ ਭਰਤੀ ਕਰਵਾਇਆ ਗਿਆ ਪਰ ਵਿਦਿਆਰਥੀ ਧਰਮਪ੍ਰੀਤ ਸਿੰਘ ਵੀ ਜਖਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਗਿਆ ਅਤੇ ਗੰਭੀਰ ਜਖਮੀ ਸਿਵਰਾਜ ਸਿੰਘ ਵਾਸੀ ਤਪਾ ਦੀ ਆਦੇਸ਼
ਹਸਪਤਾਲ ‘ਚ ਇਲਾਜ ਅਧੀਨ ਮੋਤ ਹੋ ਗਈ। ਘਟਨਾ ਦਾ ਪਤਾ ਲੱਗਦੈ ਹੀ ਥਾਣਾ ਮੁੱਖੀ ਗੁਰਵਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਪਹੁੰਚਕੇ ਲਾਸ਼ਾਂ ਨੂੰ ਕਬਜੇ ‘ਚ ਲੈਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਸਾਰੇ ਮ੍ਰਿਤਕ ਨਾਬਾਲਿਗ ਹਨ। ਵਿਦਿਆਰਥੀਆਂ ਦੀ ਮੌਤ ਦਾ ਪਤਾ ਲੱਗਦੇ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਪਈ |