16 ਨਵੰਬਰ ਨੂੰ ਹੋਇਆ ਸੀ ASI ਦਾ ਕਤਲ , ਅੰਮ੍ਰਿਤਸਰ ਪੁਲਿਸ ਨੇ ਕੀਤੀ ਕਾਰਵਾਈ
- Repoter 11
- 20 Nov, 2023 03:35
16 ਨਵੰਬਰ ਨੂੰ ਹੋਇਆ ਸੀ ASI ਦਾ ਕਤਲ , ਅੰਮ੍ਰਿਤਸਰ ਪੁਲਿਸ ਨੇ ਕੀਤੀ ਕਾਰਵਾਈ
ਅੰਮ੍ਰਿਤਸਰ 20/11/23
16 ਨਵੰਬਰ ਦੀ ਸਵੇਰ ਨੂੰ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਅਗਲੇ ਦਿਨ ਥਾਣਾ ਤਰਸਿੱਕਾ ਦੇ ਦਸਮੇਸ਼ ਨਗਰ ਦੇ ਰਹਿਣ ਵਾਲੇ ਸ਼ਰਨਜੀਤ ਸਿੰਘ, 18 ਨਵੰਬਰ ਨੂੰ ਸੁੱਚਾ ਸਿੰਘ ਅਤੇ ਕਰਨ ਸਿੰਘ ਨੂੰ ਕਾਬੂ ਕੀਤਾ ਗਿਆ
ਨਵਾਂਪਿੰਡ ਪੁਲਿਸ ਚੌਕੀ 'ਚ ਤਾਇਨਾਤ ਏ.ਐਸ.ਆਈ ਸਰੂਪ ਸਿੰਘ ਦੇ ਕਤਲ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਹੁਣ ਤੱਕ 5 ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਐਸਐਸਪੀ (ਦਿਹਾਤੀ) ਸਤਿੰਦਰ ਸਿੰਘ ਨੇ ਦੱਸਿਆ ਕਿ 16 ਨਵੰਬਰ ਦੀ ਸਵੇਰ ਨੂੰ ਲਾਸ਼ ਮਿਲਣ ਦੇ ਦੋ ਘੰਟਿਆਂ ਵਿੱਚ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਸੀ। ਫੜੇ ਗਏ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ 16 ਨਵੰਬਰ ਦੀ ਸਵੇਰ ਨੂੰ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਅਗਲੇ ਦਿਨ ਥਾਣਾ ਤਰਸਿੱਕਾ ਦੇ ਦਸਮੇਸ਼ ਨਗਰ ਦੇ ਰਹਿਣ ਵਾਲੇ ਸ਼ਰਨਜੀਤ ਸਿੰਘ, 18 ਨਵੰਬਰ ਨੂੰ ਸੁੱਚਾ ਸਿੰਘ ਅਤੇ ਕਰਨ ਸਿੰਘ ਨੂੰ ਕਾਬੂ ਕੀਤਾ ਗਿਆ। ਇਸ ਮਗਰੋਂ ਪੁਲੀਸ ਨੇ ਰਾਹੁਲਪ੍ਰੀਤ ਸਿੰਘ ਉਰਫ਼ ਸਿਮਰਨ ਵਾਸੀ ਰਸੂਲਪੁਰ ਕਲਾਂ ਅਤੇ ਹਰਪਾਲ ਕਾਬੂ ਕੀਤੇ ਮੁਲਜ਼ਮ ਹਰਪਾਲ ਸਿੰਘ ਉਰਫ਼ ਪਾਲੋ ਦੇ ਕਬਜ਼ੇ ’ਚੋਂ ਪੁਲੀਸ ਨੇ ਵਾਰਦਾਤ ’ਚ ਵਰਤਿਆ ਪਿਸਤੌਲ ਅਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਰਾਹੁਲਪ੍ਰੀਤ ਸਿੰਘ ਉਰਫ਼ ਸਿਮਰਨ ਅਤੇ ਹਰਪਾਲ ਸਿੰਘ ਉਰਫ਼ ਪਾਲੋ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪੁੱਛਗਿੱਛ ਦੌਰਾਨ ਹੋਰ ਮੁਲਜ਼ਮਾਂ ਦੀ ਮਿਲੀਭੁਗਤ ਪਾਈ ਗਈ ਤਾਂ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮੁਕੱਦਮਾ ਦੀ ਤਫਤੀਸ਼ ਲਈ ਐਸਐਸਪੀ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋਂ ਅਲੱਗ ਅਲੱਗ ਟੀਮਾਂ ਬਣਾ ਕੇ ਮਾਮਲੇ ਦੀ ਤਫਤੀਸ਼ ਕਰਨ ਅਤੇ ਦੋਸ਼ੀਆਂ ਦੀ ਪਛਾਣ ਕਰਨ ਤੋਂ ਮਿਲੇ ਮਹੱਤਵਪੂਰਨ ਸਬੂਤਾਂ ਦੇ ਅਧਾਰ ’ਤੇ, ਟੈਕਨੀਕਲ ਸਹਾਇਤਾ ਅਤੇ ਮਨੁੱਖੀ ਇੰਨਟੈਲੀਜੈਂਸ ਦੇ ਅਧਾਰ ਤੋਂ ਕੇਵਲ 2 ਘੰਟਿਆਂ ਵਿੱਚ ਹੀ ਸਾਰੇ ਦੋਸ਼ੀਆਂ ਨੂੰ ਸਨਾਖਤ ਕਰ ਲਿਆ ਗਿਆ ਸੀ। ਜਿਹਨਾਂ ਦੀ ਪਛਾਣ ਬਰਨਜੀਤ ਸਿੰਘ ਪੁੱਤਰ ਗੁਰਦੇਵ ਚੰਦ ਵਾਸੀ ਦਸਮੇਸ਼ ਨਗਰ ਥਾਣਾ ਜਰਸਿੱਕਾ, ਸੁੱਚਾ ਸਿੰਘ ਪੁੱਤਰ ਬਚਨ ਸਿੰਘ, ਕਰਨ ਸਿੰਘ ਪੁੱਤਰ ਸੁੱਚਾ ਸਿੰਘ, ਹਰਪਾਲ ਸਿੰਘ ਉਰਫ ਪਾਲੇ, ਵਿਸ਼ਾਲ, ਵੰਸ਼ ਸਾਰੇ ਵਾਸੀਆਨ ਪਿੰਡ ਅਕਾਲਗੜ੍ਹ ਢਪਈਆਂ ਅਤੇ ਰਾਹੁਲਪ੍ਰੀਤ ਉਰਫ ਸਿਮਰਨ ਵਾਸੀ ਰਸੂਲਪੁਰ ਕਲਾਂ ਵਜੋਂ ਹੋਈ।ਦੋਸ਼ੀ ਸਰਨਜੀਤ ਸਿੰਘ ਨੂੰ ਮਿਤੀ 17 ਨਵੰਬਰ 2021 ਨੂੰ ਗ੍ਰਿਫਤਾਰ ਕੀਤਾ ਗਿਆ। ਸੁੱਚਾ ਸਿੰਘ ਅਤੇ ਕਰਨ ਸਿੰਘ ਨੂੰ ਮਿਤੀ 18.11.2023 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਰਾਹੁਲਪ੍ਰੀਤ ਉਰਵ ਸਿਮਰਨ ਵਾਸੀ ਰਸੂਲਪੁਰ ਕਲਾਂ ਤੇ ਹਰਪਾਲ ਸਿੰਘ ਉਰਫ ਪਾਲੇ ਵਾਸੀ ਅਕਾਲਗਤ ਢਪਈਆਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਹਰਪਾਲ ਸਿੰਘ ਉਰਫ ਪਾਲੋ ਦੇ ਕਬਜੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਇੱਕ 32 ਬੋਰ ਪਿਸਟਲ ਸਮੇਤ 5 ਕਾਰਤੂਸ ਜਿੰਦਾ ਬਰਾਮਦ ਕਰ ਲਿਆ ਗਿਆ ਹੈ।
15 ਨਵੰਬਰ ਦੀ ਰਾਤ ਨੂੰ ਨਵਾਂਪਿੰਡ ਪੁਲਿਸ ਚੌਕੀ 'ਚ ਤਾਇਨਾਤ ਏ.ਐਸ.ਆਈ ਸਰੂਪ ਸਿੰਘ ਨੂੰ ਉਨ੍ਹਾਂ ਦੇ ਮੋਬਾਈਲ 'ਤੇ ਕਿਸੇ ਦਾ ਫ਼ੋਨ ਆਇਆ ਅਤੇ ਸਰੂਪ ਸਿੰਘ ਦਾ ਫ਼ੋਨ ਕਰਨ ਵਾਲੇ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਏਐਸਆਈ ਇਹ ਕਹਿ ਕੇ ਐਕਟਿਵਾ ’ਤੇ ਸਵਾਰ ਹੋ ਕੇ ਘਰੋਂ ਨਿਕਲ ਗਿਆ ਕਿ ਉਸ ਨੇ ਕਿਸੇ ਕੇਸ ਦੀ ਜ਼ਰੂਰੀ ਫਾਈਲ ਪੁਲੀਸ ਚੌਕੀ ਨੂੰ ਦੇਣੀ ਹੈ।ਘਰੋਂ ਨਿਕਲਣ ਤੋਂ ਕਰੀਬ ਇੱਕ ਘੰਟੇ ਬਾਅਦ ਸਰੂਪ ਸਿੰਘ ਦਾ ਮੋਬਾਈਲ ਫ਼ੋਨ ਸਵਿੱਚ ਆਫ਼ ਆਉਣ ਲੱਗਾ। ਅਗਲੇ ਦਿਨ 16 ਨਵੰਬਰ ਨੂੰ ਸਵੇਰੇ ਏ.ਐਸ.ਆਈ ਦੀ ਲਾਸ਼ ਖਾਨਕੋਟ-ਦਬੁਰਜੀ ਲਿੰਕ ਸੜਕ 'ਤੇ ਮਿਲੀ ਸੀ।