:

ਅਣਪਛਾਤੇ ਵਾਹਨ ਦੀ ਟੱਕਰ ਨਾਲ ਪਰਵਾਸੀ ਮਜਦੂਰ ਦੀ ਮੌਕੇ ਤੇ ਮੌਤ


ਅਣਪਛਾਤੇ ਵਾਹਨ ਦੀ ਟੱਕਰ ਨਾਲ ਪਰਵਾਸੀ ਮਜਦੂਰ ਦੀ ਮੌਕੇ ਤੇ ਮੌਤ 

ਬਰਨਾਲਾ 21/11/23
   
 ਅਣਪਛਾਤਾ ਵਾਹਨ ਫਰਾਰ,ਸੀਸੀਟੀ ਕੈਮਰਿਆ ਦੀ ਮੱਦਦ 
ਮਹਿਲ ਕਲਾਂ 20 ਨਵੰਬਰ-ਮਹਿਲ ਕਲਾ ਤੋਂ ਖਿਆਲੀ ਨੂੰ ਜਾਦੀ ਲਿੰਕ ਸੜਕ ਉਪਰ ਅਣਪਛਾਤੇ ਵਾਹਨ ਨੇ ਸਾਇਕਲ ਸਵਾਰ ਪਰਵਾਸੀ ਮਜਦੂਰ ਦੇ ਟੱਕਰ ਮਾਰਨ ਕਰਕੇ ਪਰਵਾਸੀ ਮਜਦੂਰ ਦੀ ਮੌਕੇ ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਕਿ ਬਿਹਾਰੀ  ਪਰਵਾਸੀ ਮਜਦੂਰ ਪ੍ਰਦੀਪ ਹੁੰਦਲ ਜੋ ਕਿ ਕਿਸਾਨ ਹਾਕਮ ਸਿੰਘ ਮਹਿਲ ਕਲਾਂ ਨਾਲ ਤਕਰੀਬਨ ਡੇਢ ਸਾਲ ਤੋਂ  ਸੀਰੀ ਰਲਿਆ ਹੋਇਆ ਸੀ ਤੇ ਉਹ ਸਾਇਕਲ ਤੇ ਖੇਤੋ ਮਹਿਲ ਕਲਾਂ  ਜਾ ਰਿਹਾ ਸੀ ਤਾ ਖਿਆਲੀ ਰੋਡ ਤੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰੀ ਤੇ ਫਰਾਰ ਹੋ ਗਿਆ ਤੇ ਪਰਵਾਸੀ ਮਜਦੂਰ ਦੀ ਮੌਕੇ ਤੇ ਮੌਤ ਹੋ ਗਈ । ਪੁਲਿਸ ਥਾਣਾ ਮਹਿਲ ਕਲਾਂ ਨੂੰ ਇਤਲਾਹ ਮਿਲਣ ਤੇ ਏਐਸਆਈ ਗੁਰਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਆ ਕੇ ਮੌਕਾ ਵੇਖਿਆ ਤੇ ਲਾਸ ਨੂੰ ਕਬਜੇ ਚ ਲੈ ਕੇ ਲਾਸ ਦਾ  ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜੀ ਗਈ ਹੈ । ਪੁਲਿਸ ਸੀ ਸੀ ਟੀ ਕੈਮਰਿਆ ਦੀ ਮੱਦਦ ਨਾਲ ਅਣਪਛਾਤੇ ਵਾਹਨ ਦਾ ਪਤਾ ਲਗਾ ਰਹੀ ਹੈ । ਜਿਕਰਯੋਗ ਹੈ ਕਿ ਮਹਿਲ  ਕਲਾਂ ਤੋਂ ਖਿਆਲੀ ਨੂੰ ਜਾਦੀ ਸੜਕ ਬਹੁਤ ਹੀ ਘੱਟ ਚੌੜੀ ਹੈ ਤੇ ਟਰੈਫਿਕ ਵੀ ਜਿਆਦਾ ਹੈ ਤੇ ਇਸ ਸੜਕ ਤੇ ਕਈ ਸੈਲਰ ਅਤੇ ਪਾਇਪ ਫੈਕਟਰੀਆਂ ਹਨ ਤੇ ਲਿੰਕ ਸੜਕ ਕਈ ਥਾਂ ਤੋਂ  ਟੁੱਟ ਚੁੱਕੀ ਹੈ ਤੇ ਵੱਡੇ ਵੱਡੇ ਖੱਡੇ ਵੀ ਪੈ ਚੁੱਕੇ ਹਨ।ਪਰ ਸਬੰਧਤ ਮਹਿਕਮੇ ਨੇ ਸੜਕ ਦੀ ਰਿਪੇਅਰ ਵੱਲ ਕੋਈ ਧਿਆਨ ਨਹੀਂ  ਦਿੱਤਾ ।ਜਿਸ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ।