ਕੈਨੇਡਾ ਵਿੱਚ ਪੰਜਾਬੀ ਨੂੰ ਇੱਕ ਗ਼ਲਤੀ ਹੀ ਪੈ ਗਈ ਮਹਿੰਗੀ , ਹੋ ਗਈ ਕਈ ਸਾਲਾਂ ਲਈ ਜੇਲ
- Repoter 11
- 22 Nov, 2023 00:24
ਕੈਨੇਡਾ ਵਿੱਚ ਪੰਜਾਬੀ ਨੂੰ ਇੱਕ ਗ਼ਲਤੀ ਹੀ ਪੈ ਗਈ ਮਹਿੰਗੀ , ਹੋ ਗਈ ਕਈ ਸਾਲਾਂ ਲਈ ਜੇਲ
ਨਵੰਬਰ 22/2023
ਹਰਵਿੰਦਰ ਸਿੰਘ ਨੂੰ 31 ਮਾਰਚ 2021 ਨੂੰ ਬਲੂ ਵਾਟਰ ਬ੍ਰਿਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਅਮਰੀਕਾ ਦੇ ਮਿਸ਼ੀਗਨ ਸੂਬੇ ਅਤੇ ਉਨਟਾਰੀਓ ਦੇ ਸਾਰਨੀਆ ਸ਼ਹਿਰ ਨੂੰ ਆਪਸ ਵਿਚ ਜੋੜਦਾ ਹੈ।ਕੈਨੇਡਾ 'ਚ ਪੰਜਾਬੀ ਡਰਾਈਵਰ ਨੂੰ ਟਰੱਕ ਰਾਹੀਂ ਗਲਤ ਕੰਮ ਕਰਨ ਦੀ ਵੱਡੀ ਸਜ਼ਾ ਮਿਲੀ ਹੈ। ਡਰਾਈਵਰ ਹਰਵਿੰਦਰ ਸਿੰਘ ਨੂੰ ਕੋਕੀਨ ਸਪਲਾਈ ਕਰਨ ਦੇ ਇਲਜ਼ਾਮਾਂ 'ਚ ਕੈਦ ਦੀ ਸਜ਼ਾ ਸੁਣਾਈ ਗਈ। ਬਰੈਂਪਟਨ ਦੇ ਟਰੱਕ ਡਰਾਈਵਰ ਹਰਵਿੰਦਰ ਸਿੰਘ ਨੂੰ 35 ਲੱਖ ਡਾਲਰ ਮੁੱਲ ਦੀ 62 ਕਿਲੋ ਕੋਕੀਨ ਅਮਰੀਕਾ ਤੋਂ ਕੈਨੇਡਾ ਲਿਆਉਣ ਦੇ ਦੋਸ਼ ਹੇਠ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੱਜ ਨੇ ਹਰਵਿੰਦਰ ਸਿੰਘ ਨੂੰ ਸਜ਼ਾ ਦਾ ਐਲਾਨ ਕਰਦਿਆਂ ਕਿਹਾ, "ਇਹ ਗਲਤ ਹਰਕਤ ਸੀ, ਤੈਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ ਕਿਉਂਕਿ ਇਹ ਬਹੁਤ ਗੰਭੀਰ ਅਪਰਾਧ ਹੈ।
ਜੱਜ ਨੇ ਅੱਗੇ ਕਿਹਾ ਕਿ ਹਰ ਚੀਜ਼ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਅਤੇ ਨਸ਼ਾ ਲਿਆਉਣ ਦਾ ਮਕਸਦ ਮੋਟੀ ਰਕਮ ਕਮਾਉਣਾ ਸੀ। ਹਰਵਿੰਦਰ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਹੈ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਇਹ ਗੈਰਕਾਨੂੰਨੀ ਹੈ। ਅਮਰੀਕਾ ਦਾ ਗੇੜਾ ਲਾ ਕੇ ਕੈਨੇਡਾ ਪਰਤ ਰਹੇ ਹਰਵਿੰਦਰ ਸਿੰਘ ਦੇ ਟਰੱਕ ਦੀ ਦੂਜੀ ਵਾਰ ਤਲਾਸ਼ੀ ਲੈਣ 'ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ। ਬਾਰਡਰ ਅਫ਼ਸਰਾਂ ਨੇ ਮਾਮਲਾ ਆਰ.ਸੀ. ਐਮ.ਪੀ. ਦੇ ਸਪੁਰਦ ਕਰ ਦਿਤਾ ਅਤੇ ਹਰਵਿੰਦਰ ਸਿੰਘ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਬਰਾਮਦ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋਸ਼ ਲਾਏ ਹਨ।