ਸਕੂਲ ਨੇੜੇ ਗੈਸ ਪਾਈਨ ਲਾਈਨ ਹੋਈ ਲੀਕ, ਬੱਚਿਆਂ ਨੂੰ ਕੀਤੀ ਸੁਟੀ , ਮਾਪਿਆਂ ਲਈ ਹੋਇਆ ਚਿੰਤਾ ਦਾ ਵਿਸ਼ਾ
- Repoter 11
- 22 Nov, 2023 05:47
ਸਕੂਲ ਨੇੜੇ ਗੈਸ ਪਾਈਨ ਲਾਈਨ ਹੋਈ ਲੀਕ, ਬੱਚਿਆਂ ਨੂੰ ਕੀਤੀ ਸੁਟੀ , ਮਾਪਿਆਂ ਲਈ ਹੋਇਆ ਚਿੰਤਾ ਦਾ ਵਿਸ਼ਾ
ਚੰਡੀਗੜ੍ਹ (ਪੰਜਾਬ)22/11/23
ਚੰਡੀਗੜ੍ਹ ਵਿੱਚ ਅੱਜ ਅਫੜਾ-ਤਫੜੀ , ਸ਼ਹਿਰ ਦੇ ਸੈਕਟਰ-40 ਵਿੱਚ ਇੱਕ ਵਾਰ ਫਿਰ ਸਰਵਹਿਤਕਾਰੀ ਸਕੂਲ ਨੇੜੇ ਗੈਸ ਪਾਈਪ ਲਾਈਨ ਲੀਕ ਹੋ ਗਈ।
ਇਸ ਕਾਰਨ ਸਕੂਲ ਨੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ। ਖਬਰ ਸੁਣਦਿਆਂ ਹੀ ਮਾਪੇ ਦਹਿਸ਼ਤ ਵਿੱਚ ਆ ਗਏ। ਬੱਚਿਆਂ ਨੂੰ ਸਕੂਲੋਂ ਬਾਹਰ ਕੱਢ ਕੇ ਪਾਰਕ ਵਿੱਚ ਬਿਠਾਇਆ ਗਿਆ। ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ।ਚੰਡੀਗੜ੍ਹ ਵਿੱਚ ਪਾਈਪ ਲਾਈਨ ਰਾਹੀਂ ਗੈਸ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕੰਪਨੀ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪਾਈਪ ਲਾਈਨ ਦੇ ਵਾਲਵ ਬੰਦ ਕਰਕੇ ਗੈਸ ਸਪਲਾਈ ਬੰਦ ਕਰ ਦਿੱਤੀ ਗਈ। ਫਿਲਹਾਲ ਟੀਮ ਪਾਈਪ ਦੀ ਮੁਰੰਮਤ ਵਿੱਚ ਲੱਗੀ ਹੋਈ ਹੈ।ਪ੍ਰਾਈਵੇਟ ਕੰਪਨੀ ਵੱਲੋਂ ਕੇਬਲ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਸੀ। ਇਸ ਖੁਦਾਈ ਦੌਰਾਨ ਗੈਸ ਪਾਈਪ ਲਾਈਨ ਲੀਕ ਹੋ ਗਈ ਸੀ। ਮਜ਼ਦੂਰ ਮੌਕੇ ਤੋਂ ਫਰਾਰ ਹੋ ਗਏ ਸੀ। ਬਾਅਦ ਵਿੱਚ ਕੰਪਨੀ ਨੇ ਇੱਥੇ ਆ ਕੇ ਇਸ ਗੈਸ ਪਾਈਪ ਲਾਈਨ ਦੀ ਮੁਰੰਮਤ ਕਰਵਾਈ ਸੀ।