ਪੰਜਾਬ ''ਚ ਫਿਰ ਹੋ ਗਿਆ ਧਮਾਕਾ! ਮੌਕੇ ''ਤੇ ਪੁੱਜੇ SSP ਦਾ ਬਿਆਨ ਆਇਆ ਸਾਹਮਣੇ
- Reporter 12
- 16 May, 2026 12:52
ਪੰਜਾਬ ''ਚ ਫਿਰ ਹੋ ਗਿਆ ਧਮਾਕਾ! ਮੌਕੇ ''ਤੇ ਪੁੱਜੇ SSP ਦਾ ਬਿਆਨ ਆਇਆ ਸਾਹਮਣੇ
ਮਲੇਰਕੋਟਲਾ
ਮਲੇਰਕੋਟਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਹਥੌਆ ਰੋਡ 'ਤੇ ਕੂੜੇ ਦੇ ਢੇਰ 'ਚ ਧਮਾਕਾ ਹੋਣ ਬਾਰੇ ਪਤਾ ਲੱਗਿਆ ਹੈ, ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਮੁਤਾਬਕ ਹਥੌਆ ਰੋਡ 'ਤੇ ਕੂੜੇ ਦੇ ਢੇਰ 'ਚ ਇਕ ਧਮਾਕਾ ਹੋਇਆ, ਜਿਸ ਦੌਰਾਨ ਇਕ ਮੱਝ ਜ਼ਖਮੀ ਹੋ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇੱਥੋਂ ਥੋੜ੍ਹੀ ਦੂਰੀ 'ਤੇ ਅਜਿਹਾ ਹੀ ਧਮਾਕਾ ਹੋ ਚੁੱਕਾ ਹੈ। ਫਾਰੈਂਸਿਕ ਟੀਮ ਮੌਕੇ 'ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਧਮਾਕੇ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।







