ਡਾਕਟਰ ਦੇ ਕਹਿਣ ਤੇ ਮਰੀਜ਼ਾਂ ਨੂੰ ਹਸਪਤਾਲ ਚੋਂ ਕੱਢ ਕੇ ਸੜਕ 'ਤੇ ਸੁੱਟ ਗਈ ਐਂਮਬੂਲੈਂਸ, 1 ਦੀ ਮੌਤ
- Repoter 11
- 23 Nov, 2023 05:49
ਡਾਕਟਰ ਦੇ ਕਹਿਣ ਤੇ ਮਰੀਜ਼ਾਂ ਨੂੰ ਹਸਪਤਾਲ ਚੋਂ ਕੱਢ ਕੇ ਸੜਕ 'ਤੇ ਸੁੱਟ ਗਈ ਐਂਮਬੂਲੈਂਸ, 1 ਦੀ ਮੌਤ
ਮਾਨਸਾ (ਪੰਜਾਬ) 23/11/23
ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੋਏ ਦੋ ਲਾਵਾਰਸ ਮਰੀਜ਼ਾਂ ਨੂੰ ਹਸਪਤਾਲ ਦੇ ਡਾਕਟਰਾਂ ਦੇ ਕਹਿਣ ਤੇ ਐਬੂਲੈਂਸ ਡਰਾਈਵਰ ਵੱਲੋਂ ਲਾਵਾਰਿਸ ਸਥਾਨਾਂ 'ਤੇ ਸੁੱਟ ਦਿੱਤਾ ਗਿਆ, ਜਿੱਥੇ ਇੱਕ ਮਰੀਜ਼ ਦੀ ਮੌਤ ਹੋ ਗਈ ਹੈ ਅਤੇ ਦੂਸਰੇ ਮਰੀਜ ਨੂੰ ਚੁੱਕ ਕੇ ਦੁਬਾਰਾ ਮਾਨਸਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਇਸ ਕਾਰਨਾਮੇ 'ਤੇ ਸਮਾਜ ਸੇਵੀ ਲੋਕਾ ਵੱਲੋ ਜ਼ਿੰਮੇਵਾਰ ਵਿਅਕਤੀਆ 'ਤੇ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਸੀਐਮ.ਓ ਮਾਨਸਾ ਨੇ ਜਾਂਚ ਦੀ ਗੱਲ ਕਹੀ ਹੈ ਪੰਜਾਬ ਅੰਦਰ ਸਰਕਾਰੀ ਹਸਪਤਾਲਾਂ ਦੇ ਵਿੱਚ ਮਾਨਸਾ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਪਿਛਲੇ ਕਈ ਦਿਨਾਂ ਤੋ ਦੋ ਲਾਵਾਰਿਸ ਹਾਲਤ ਵਿੱਚ ਮਰੀਜ਼ ਦਾਖ਼ਲ ਹੋਏ, ਜੋ ਕਿ HIV ,ਕਾਲੇ ਪੀਲੀਏ ਤੇ ਟੀਬੀ ਤੋ ਪੀੜਿਤ ਦੱਸੇ ਜਾ ਰਹੇ ਸੀ ਜਿੰਨ੍ਹਾ ਦੀ ਦੇਖਭਾਲ ਪ੍ਰਾਇਵੇਟ ਐਬੂਲੈਂਸ ਦੇ ਡਰਾਈਵਰ ਕਰ ਰਹੇ ਸੀ।
ਬੀਤੇ ਕੱਲ੍ਹ ਡਾਕਟਰਾਂ ਵੱਲੋਂ ਇਨ੍ਹਾਂ ਮਰੀਜ਼ਾਂ ਦੇ ਹਸਪਤਾਲ ਵਿੱਚੋਂ ਭੱਜ ਜਾਣ ਦੀ ਰਿਪੋਰਟ ਦਰਜ ਕਰ ਦਿੱਤੀ ਤੇ ਕੁਝ ਸਮੇ ਬਾਅਦ ਇੱਕ ਮਰੀਜ ਦੀ ਲਾਸ਼ ਸਰਕਾਰੀ ਹਸਪਤਾਲ ਪਹੁੰਚੀ ਤੇ ਦੂਸਰੇ ਦੀ ਤਲਾਸ਼ ਕੀਤੀ ਤਾ ਦੂਸਰਾ ਮਰੀਜ਼ ਮਾਨਸਾ ਦੇ ਸੁੰਨਸਾਨ ਰਾਸਤੇ ਕਬਰਾਂ ਦੇ ਸਾਹਮਣੇ ਪਾਇਆ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਮੁੜ ਦਾਖ਼ਲ ਕਰਵਾਇਆ ਗਿਆ ਇਸ ਘਟਨਾ ਦੇ ਪਤਾ ਚਲਦਿਆ ਦੇਖਭਾਲ ਕਰ ਰਹੇ ਡਰਾਈਵਰ ਤੇ ਮਾਨਸਾ ਦੇ ਸਮਾਜ ਸੇਵੀ ਤੇ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਨੇ ਸਰਕਾਰ 'ਤੇ ਸਵਾਲ ਉਠਾਏ ਹਨ।ਇਸ ਮਾਮਲੇ ਵਿੱਚ ਦੋਵਾਂ ਮਰੀਜ਼ਾਂ ਨੂੰ ਲਵਾਰਿਸ ਜਗ੍ਹਾ 'ਤੇ ਸੁੱਟਣ ਵਾਲੇ ਐਬੂਲੈਂਸ ਡਰਾਈਵਰ ਕਾਕਾ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਡਾ. ਆਸ਼ੂ ਤੇ ਮੈਡਮ ਗੁਰਵਿੰਦਰ ਕੌਰ ਨੇ ਉਸ ਨੂੰ ਮਰੀਜ਼ ਛੱਡਣ ਲਈ ਕਿਹਾ ਸੀ ਤੇ ਡਾਕਟਰ ਆਸ਼ੂ ਨੇ 400 ਰੁਪਏ ਦੇ ਕੇ ਇੱਕ ਵਿਅਕਤੀ ਨੂੰ ਨਾਲ ਭੇਜਿਆ ਸੀ ਤੇ ਇਸ ਮਾਮਲੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰ ਕੁਝ ਵੀ ਕਹਿਣ ਤੋ ਇਨਕਾਰ ਕਰ ਰਹੇ ਹਨ। ਉੱਥੇ ਹੀ ਮਾਨਸਾ ਦੇ ਐਸਐਮਓ ਨੇ ਇਸ ਘਟਨਾ ਲਈ ਜਾਂਚ ਕਮੇਟੀ ਗਠਨ ਕਰਨ ਦੀ ਗੱਲ ਕਹੀ ਹੈ |