:

ਜਮੀਨ ਤੇ ਧੱਕੇ ਨਾਲ ਕਬਜਾ ਕਰਨ ਦੀ ਕੋਸਿਸ , ਚਾਰ ਵਿਅਕਤੀਆਂ ਖਿਲਾਫ ਪਰਚਾ ਦਰਜ


ਜਮੀਨ ਤੇ ਧੱਕੇ ਨਾਲ ਕਬਜਾ ਕਰਨ ਦੀ ਕੋਸਿਸ , ਚਾਰ ਵਿਅਕਤੀਆਂ ਖਿਲਾਫ ਪਰਚਾ ਦਰਜ 
ਬਰਨਾਲਾ 27/11/23
ਜਮੀਨ ਤੇ ਧੱਕੇ ਨਾਲ ਕਬਜਾ ਕਰਨ ਦੀ ਕੋਸਿਸ ਕਰਨ ਤੇ ਚਾਰ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਭਦੌੜ ਦੇ ਥਾਣੇਦਾਰ ਸੰਤੋਖ ਸਿੰਘ ਨੇ ਕੁਲਵੰਤ ਸਿੰਘ ਵਾਸੀ ਭਦੌੜ ਦੇ ਬਿਆਨਾਂ ਤੇ ਦਰਸ਼ਨ ਸਿੰਘ, ਅਵਤਾਰ ਸਿੰਘ, ਚਰਨਜੀਤ ਕੌਰ ਅਤੇ ਵੀਰਪਾਲ ਕੌਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ ਮੁਦਈ ਦੀ ਜਮੀਨ ਤੇ ਧੱਕੇ ਨਾਲ ਕਬਜਾ ਕਰਨ ਦੀ ਕੋਸਿਸ ਕਰ ਰਹੇ ਹਨ, ਜਾਣੋ ਮਾਰਨ ਦੀਆ ਧਮਕੀਆਂ ਦੇ ਰਹੇ ਹਨ | ਫਿਲਹਾਲ ਕਾਰਵਾਈ ਜਾਰੀ ਹੈ |