:

ਗੋਲੀਬਾਰੀ ਦੌਰਾਨ ਪੱਤਰਕਾਰਾਂ ਨਾਲ ਕੁੱਟਮਾਰ, ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਅਕਾਲੀ ਦਲ ਨੇ ਕੀਤੀ ਮੰਗ


ਗੋਲੀਬਾਰੀ ਦੌਰਾਨ ਪੱਤਰਕਾਰਾਂ ਨਾਲ ਕੁੱਟਮਾਰ, ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ  ਅਕਾਲੀ ਦਲ ਨੇ ਕੀਤੀ ਮੰਗ

ਪੰਜਾਬ 27/11/23

 ਗੁਰਦੁਆਰਾ ਸਾਹਿਬ ’ਤੇ ਵੱਡੇ ਹਮਲਾ ਕਰਨ ਦੇ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸਨ, ਨੇ ਨਾ ਸਿਰਫ ਦੋਵਾਂ ਪੱਤਰਕਾਰਾਂ ਤੇ ਉਸਦੇ ਕੈਮਰਾਮੈਨ ਦੀ ਕੁੱਟਮਾਰ ਕੀਤੀ ਜਿਸਦੇ ਨਤੀਜੇ ਵਜੋਂ ਇਕ ਦੇ ਹੱਥ ਦੀਆਂ ਉਂਗਲਾਂ ਟੁੱਟ ਗਈਆਂ ਤੇ ਦੂਜੇ ਦੇ ਕੰਨ ਦਾ ਪਰਦਾ ਫੱਟ ਗਿਆ, ਹਮਲੇ ਵਿਚ ਨਾ ਸਿਰਫ ਪੱਤਰਕਾਰ ਤੇ ਕੈਮਰਾਮੈਨ ਗੰਭੀਰ ਜ਼ਖ਼ਮੀ ਹੋਏ ਹਨ ਬਲਕਿ ਪੁਲਿਸ ਫੋਰਸ ਦੇ ਗਲਤ ਕਾਰਨਾਮਿਆਂ ਦੇ ਸਬੂਤ ਮਿਟਾਉਣ ਵਾਸਤੇ ਕੈਮਰਾਮੈਨ ਦਾ ਮੋਬਾਈਲ ਫੋਨ ਵੀ ਖੋਹ ਲਿਆ। ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਜਿਸਨੂੰ ਗੁਰਦੁਆਰਾ ਸਾਹਿਬ ’ਤੇ ਵੱਡੇ ਹਮਲਾ ਕਰਨ ਦੇ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸਨ | ਉਹਨਾਂ ਹੋਰ ਕਿਹਾ ਕਿ ਪੱਤਰਕਾਰਾਂ ਖਿਲਾਫ ਪੁਲਿਸ ਦੀ ਕਾਰਵਾਈ ਲੋਕਤੰਤਰ ਦੇ ਚੌਥੇ ਥੰਮ ਤੇ ਇਸਦੀ ਆਜ਼ਾਦੀ ’ਤੇ ਹਮਲਾ ਹੈ।  ਮਜੀਠੀਆ ਨੇ ਕਿਹਾ ਕਿ ਇਤਿਹਾਸ ਕਦੇ ਵੀ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪਵਿੱਤਰ ਗੁਰਦੁਆਰਾ ਸਾਹਿਬ ’ਤੇ ਹਮਲੇ ਜਦੋਂ ਸੰਗਤ ਅੰਦਰ ਗੁਰਬਾਣੀ ਦਾ ਜਾਪ ਕਰ ਰਹੀ ਸੀ ਤੇ ਸ੍ਰੀ ਆਖੰਡ ਪਾਠ ਸਾਹਿਬ ਵੀ ਚਲ ਰਹੇ ਸਨ, ਦੇ ਹੁਕਮ ਦੇਣ ਦੀ ਕਾਰਵਾਈ ਲਈ ਮੁਆਫ ਨਹੀਂ ਕਰੇਗਾ। ਉਹਨਾਂ ਕਿਹਾ ਕਿ ਸੰਸਾਰ ਭਰ ਵਿਚ ਸਿੱਖ ਸੰਗਤ ਭਗਵੰਤ ਮਾਨ ਦੀ ਇਸ ਬੇਅਦਬੀ ਵਾਲੀ ਕਾਰਵਾਈ ਨੂੰ ਯਾਦ ਰੱਖੇਗੀ ਜੋ ਕਿ ਸਾਕਾ ਨੀਲਾ ਤਾਰਾ ਦੇ ਸਮਾਨ ਹੈ।