ਮੋਗਾ ਤੋਂ ਪੰਜਾਬ ਪੁਲਿਸ ਦਾ ਨਕਲੀ ਕਾਂਸਟੇਬਲਕੀਤਾ ਕਾਬੂ, ਪੁਲਿਸ ਨੂੰ ਹੀ ਦੇਣ ਲੱਗਾ ਸੀ ਚਕਮਾ
- Repoter 11
- 27 Nov, 2023 00:37
ਮੋਗਾ ਤੋਂ ਪੰਜਾਬ ਪੁਲਿਸ ਦਾ ਨਕਲੀ ਕਾਂਸਟੇਬਲਕੀਤਾ ਕਾਬੂ, ਪੁਲਿਸ ਨੂੰ ਹੀ ਦੇਣ ਲੱਗਾ ਸੀ ਚਕਮਾ
ਮੋਗਾ (ਪੰਜਾਬ)27/11/23
ਉਸ ਕਾਰ ਦੇ ਚਾਲਕ ਨੇ ਡਰਾਈਵਰ ਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਕਾਂਸਟੇਬਲ ਦੱਸਿਆ ਤੇ ਆਪਣਾ ਬਣਾਇਆ ਹੋਇਆ ਨਕਲੀ ਆਈ.ਡੀ ਕਾਰਡ ਦਿਖਾਇਆ ਅਤੇ ਕਿਹਾ ਕਿ ਉਹ ਵੀ ਪੁਲਿਸ ਮੁਲਾਜਮ ਹੈ। ਇਸ ਮੁਲਜ਼ਮ ਨੇ ਦੱਸਿਆ ਕਿ ਉਹ ਮੋਹਾਲੀ 'ਚ ਬਤੋਰ ਕਾਂਸਟੇਬਲ ਤਾਇਨਾਤ ਹੈ। ਸਮਾਜ ਦੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਮੋਗਾ ਪੁਲਿਸ਼ ਵਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਕਾਬੰਦੀ ਦੌਰਾਨ ਕੋਟਕਪੂਰਾ ਬਾਈ ਪਾਸ ਤੇ ਚੈਕਿੰਗ ਦੌਰਾਨ ਇਕ ਨਕਲੀ ਪੰਜਾਬ ਪੁਲਿਸ਼ ਦੇ ਕਾਂਸਟੇਬਲ ਨੂੰ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ।
ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਮੋਹਕਮ ਸਿੰਘ ਨੇ ਦਸਿਆ ਕਿ ਮੋਗਾ ਦੇ ਫੋਕਲ ਪੁਆਇੰਟ ਪੁਲਿਸ ਨੇ ਨਾਕੇ ਦੌਰਾਨ ਚੱਲ ਪੜਤਾਲ ਦੌਰਾਨ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਇਸ ਦੌਰਾਨ ਇਕ ਵਰਨਾ ਕਾਰ ਪੀ.ਬੀ.05 ਏ.7485, ਜਿਸ 'ਤੇ ਪੰਜਾਬ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ। ਜਿਸ ਕਰਕੇ ਪਹਿਲਾਂ ਤਾਂ ਨਾਕੇ ਦੇ ਦੌਰਾਨ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਇਹ ਲੱਗਾ ਕਿ ਇਹ ਨੌਜਵਾਨ ਸੱਚ ਬੋਲ ਰਿਹਾ ਹੈ। ਪਰ ਜਦੋਂ ਨਾਕੇ 'ਤੇ ਮੌਜੂਦ ਅਸਲੀ ਪੁਲਿਸ ਅਫ਼ਸਰਾਂ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਉਸ ਨੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਹਨ। ਇਸ ਤੋਂ ਬਾਅਦ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।