ਐਮਰਜੈਂਸੀ ਘਰ ਪਰਤ ਰਿਹਾ ਸੀ ਫੌਜੀ, ਰਾਹ 'ਚ ਹੋ ਗਈ ਮੌਤ
- Repoter 11
- 27 Nov, 2023 01:06
ਐਮਰਜੈਂਸੀ ਘਰ ਪਰਤ ਰਿਹਾ ਸੀ ਫੌਜੀ, ਰਾਹ 'ਚ ਹੋ ਗਈ ਮੌਤ
ਲੁਧਿਆਣਾ(ਪੰਜਾਬ)27/11/23
ਅੱਜ ਖੰਨਾ ਦੇ ਕਸਬਾ ਬੀਜਾ ਦੇ ਰਹਿਣ ਵਾਲੇ ਫੌਜੀ ਜਵਾਨ ਨਾਇਕ ਹਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਅੱਜ ਖੰਨਾ ਦੇ ਕਸਬਾ ਬੀਜਾ ਦੇ ਰਹਿਣ ਵਾਲੇ ਫੌਜੀ ਜਵਾਨ ਨਾਇਕ ਹਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪਰ ਦੁੱਖ ਦੀ ਗੱਲ ਇਹ ਹੈ ਕਿ ਇਲਾਕੇ ਦਾ ਕੋਈ ਵੀ ਉੱਚ ਅਧਿਕਾਰੀ ਜਾਂ ਸਿਆਸੀ ਆਗੂ ਸੰਸਕਾਰ ਵੇਲੇ ਨਹੀਂ ਪਹੁੰਚਿਆ।ਪ੍ਰਸ਼ਾਸਨ ਵੱਲੋਂ ਖੰਨਾ ਦੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਚੀਮਾ ਦੀ ਡਿਊਟੀ ਲਗਾਈ ਗਈ ਸੀ, ਜੋ ਕਿ ਕਰੀਬ ਇੱਕ ਘੰਟਾ ਬਾਅਦ ਵਿੱਚ ਪਹੁੰਚੇ ਅਤੇ ਫੌਜੀ ਜਵਾਨ ਹਰਦੀਪ ਸਿੰਘ ਨੂੰ ਸਰਧਾਂਜਲੀ ਭੇਟ ਕੀਤੀ।ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ 2 ਪੁੱਤਰਾਂ ਅਤੇ ਪਤਨੀ ਨੂੰ ਪਿੱਛੇ ਛੱਡ ਗਿਆ ਹੈ। ਇਸ ਵੇਲੇ ਪਰਿਵਾਰ ਗਰੀਬੀ ਹਾਲਤ ਵਿੱਚ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਹਰਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਉਹ ਡਿਊਟੀ ਦੌਰਾਨ ਹੀ ਉਨ੍ਹਾਂ ਦੀ ਮੌਤ ਹੋਈ ਹੈ ਅਤੇ ਜਿਹੜੀਆਂ ਸਹੂਲਤਾਂ ਬਾਕੀ ਫੌਜੀ ਜਵਾਨਾਂ ਨੂੰ ਮਿਲਦੀਆਂ ਹਨ, ਉਹ ਸਹੂਲਤਾਂ ਹਰਦੀਪ ਸਿੰਘ ਦੇ ਪਰਿਵਾਰ ਨੂੰ ਵੀ ਦਿੱਤੀਆਂ ਜਾਣ।ਪਰਿਵਾਰਕ ਮੈਂਬਰ ਨੇ ਦੱਸਿਆ ਕਿ 2003 ਵਿੱਚ ਹਰਦੀਪ ਸਿੰਘ ਫੌਜ ਵਿੱਚ ਭਰਤੀ ਹੋਏ ਸਨ ਅਤੇ ਦੋ ਸਾਲ ਬਾਅਦ ਉਨ੍ਹਾਂ ਨੇ ਸੇਵਾ ਮੁਕਤ ਹੋਣਾ ਸੀ। ਪਰਿਵਾਰ ਮੈਂਬਰਾਂ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।