ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਕੀਤਾ ਦਰਜ
- Repoter 11
- 30 Nov, 2023 23:17
ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਕੀਤਾ ਦਰਜ
ਬਰਨਾਲਾ 30/11/23
ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਸਤਪਾਲ ਸਿੰਘ ਨੇ ਪੰਕਜ ਗਰਗ ਵਾਸੀ ਬਰਨਾਲਾ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਮੁਦਈ ਦਾ ਡੀ ਮਾਰਟ ਕੋਲ ਸਕੂਟਰੀਆਂ ਦਾ ਸ਼ੋਰੂਮ ਹੈ , 18 ਅਗਸਤ ਨੂੰ ਸ਼ੋਰੂਮ ਬੰਦ ਕਰਕੇ ਚਲਾ ਗਿਆ |ਅਗਲੇ ਦਿਨ ਜਦੋ ਸ਼ੋਰੂਮ ਚ ਆਇਆ ਤਾ ਸਾਰੇ ਲੌਕ, ਅਲਮਾਰੀ, ਗੱਲੇ ਤੋੜੇ ਹੋਏ ਸੀ, ਸ਼ੋਰੂਮ ਵਿੱਚੋਂ ਇਕ ਟੇਬਲੇਟ (ਕੀਮਤ 20,700), ਨਵੀ ਬੈਂਟਰੀਆ ਦੇ 5 ਸੈੱਟ (ਕੀਮਤ 62,500), 2 ਸੈੱਟ ਪੁਰਾਣੀਆਂ ਬੈਂਟਰੀਆ (ਕੀਮਤ 8000), ਸਾਰੇ ਟੂਲ ਕੀਮਤ 20,000, ਸਕੂਟਰੀ ਬੈਟਰੀ ਚਾਰਜਰ 10 ਪੀਸ (ਕੀਮਤ 18000), ਗੀਫਟ ਸਪੀਕਰ (ਕੀਮਤ6000) ਅਤੇ ਨਗਦ 70,000 ਰੁਪਏ ਚੋਰੀ ਹੋਏ | ਫਿਲਹਾਲ ਕਾਰਵਾਈ ਜਾਰੀ ਹੈ , ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ |