25 ਲੱਖ ਦੀ ਲੁੱਟ ਦਾ ਵੱਡਾ ਖੁਲਾਸਾ, ਘਰ ਦੇ ਭੇਤੀ ਨੇ ਹੀ ਕੀਤਾ ਅਜਿਹਾ ਕਾਰਾ
- Repoter 11
- 30 Nov, 2023 00:52
25 ਲੱਖ ਦੀ ਲੁੱਟ ਦਾ ਵੱਡਾ ਖੁਲਾਸਾ, ਘਰ ਦੇ ਭੇਤੀ ਨੇ ਹੀ ਕੀਤਾ ਅਜਿਹਾ ਕਾਰਾ
ਲੁਧਿਆਣਾ (ਪੰਜਾਬ)30/11/23
25 ਲੱਖ ਦੀ ਲੁੱਟ ਦਾ ਵੱਡਾ ਖੁਲਾਸਾ ਹੋਇਆ ਹੈ | ਘਰ ਦੇ ਭੇਤੀ ਨੇ ਹੀ ਕੀਤਾ ਅਜਿਹਾ ਕਾਰਾ, ਲੁਧਿਆਣਾ ਵਿੱਚ 25 ਲੱਖ ਰੁਪਏ ਦੀ ਲੁੱਟ ਬਾਰੇ ਵੱਡਾ ਖੁਲਾਸਾ ਹੋਇਆ ਹੈ। ਇਹ ਲੁੱਟ ਕਰਨ ਵਾਲੇ ਪੈਟਰੋਲ ਪੰਪ 'ਤੇ ਕੰਮ ਕਰਦੇ ਕਰਿੰਦੇ ਹੀ ਨਿਕਲੇ ਹਨ। ਇਸ ਮਾਮਲੇ ਵਿੱਚ ਪੈਟਰੋਲ ਪੰਪ 'ਤੇ ਕੰਮ ਕਰਨ ਵਾਲਾ ਅਸਿਸਟੈਂਟ ਮੈਨੇਜਰ ਮਾਸਟਰਮਾਇੰਡ ਨਿਕਲਿਆ। ਉਸ ਨੇ ਪੰਪ ਤੋਂ ਹਟੇ ਦੋ ਪੁਰਾਣੇ ਸਾਥੀਆਂ ਨਾਲ ਮਿਲ ਕੇ 25 ਲੱਖ ਦੀ ਲੁੱਟ ਕੀਤੀ ਸੀ। ਲੁੱਟ ਹੋਣ ਤੋਂ ਬਾਅਦ ਉਹ ਖੁਦ ਹੀ ਪੁਲਿਸ ਕੋਲ ਸ਼ਿਕਾਇਤ ਕਰਨ ਲਈ ਗਿਆ ਸੀ।ਪੁਲਿਸ ਨੇ ਅੱਠ ਘੰਟਿਆਂ ਵਿੱਚ ਹੀ ਮਾਮਲਾ ਸੁਲਝਾ ਲਿਆ ਹੈ। ਹਾਸਲ ਜਾਣਕਾਰੀ ਮੁਤਾਬਕ ਤਿੰਨਾਂ ਲੁਟੇਰਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਤੇ ਜੁਇੰਟ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਕੱਠੇ ਪੈਸੇ ਨੂੰ ਦੇਖ ਕੇ ਨੀਅਤ ਬਦਨੀਤ ਹੋਈ ਸੀ। ਹੁਣ ਇਨ੍ਹਾਂ ਦੇ ਪੁਰਾਣੇ ਰਿਕਾਰਡ ਵੀ ਖੰਗਾਲੇ ਜਾਣਗੇ।
ਦਰਅਸਲ ਲੁਧਿਆਣਾ ਵਿੱਚ ਅਪਰਾਧ ਸਾਰੇ ਰਿਕਾਰਡ ਤੋੜ ਰਿਹਾ ਹੈ। ਪੁਲਿਸ ਦੀ ਸਖਤ ਦੇ ਬਾਵਜੂਦ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ-ਦਿਹਾੜੇ ਬੇਖੌਫ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਕਿ ਢੋਲੇਵਾਲ ਚੌਕ ਸਥਿਤ ਜੁਆਇੰਟ ਪੁਲਿਸ ਕਮਿਸ਼ਨਰ ਦੇ ਦਫ਼ਤਰ ਤੋਂ ਕਰੀਬ 500 ਮੀਟਰ ਦੂਰੀ ’ਤੇ ਸਥਿਤ ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਗਏ ਪੈਟਰੋਲ ਪੰਪ ਦੇ ਮੈਨੇਜਰ ਤੇ ਉਸ ਦੇ ਸਾਥੀ ਤੋਂ 25 ਲੱਖ ਰੁਪਏ ਲੁੱਟੇ ਗਏ। ਦਿਨ ਦੇ ਕਰੀਬ ਸਾਢੇ ਤਿੰਨ ਵਜੇ ਮੋਟਰਸਾਈਕਲ ਸਵਾਰ 2 ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮਾਂ ਨੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ। ਢੋਲੇਵਾਲ ਚੌਕ ਤੇ ਸ਼ੇਰਪੁਰ ਚੌਕ ’ਚ ਹਮੇਸ਼ਾ ਪੁਲਿਸ ਦਾ ਨਾਕਾ ਲੱਗਿਆ ਰਹਿੰਦਾ ਹੈ। ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਤੇ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਿਸ ਮੌਕੇ ’ਤੇ ਪੁੱਜੀ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣੀ ਸ਼ੁਰੂ ਕਰ ਦਿੱਤੀ।