:

ਕੁੱਟਮਾਰ ਦੇ ਮਾਮਲੇ ਵਿੱਚ 4 ਸਮੇਤ 7 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ 4 ਸਮੇਤ 7 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ 
ਬਰਨਾਲਾ 02/12/23
ਕੁੱਟਮਾਰ ਦੇ ਮਾਮਲੇ ਵਿੱਚ 4 ਸਮੇਤ 7 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਬਲਜਿੰਦਰ ਸਿੰਘ ਨੇ ਲਖਵਿੰਦਰ ਸਿੰਘ ਵਾਸੀ ਚੀਮਾ ਦੇ ਬਿਆਨਾਂ ਤੇ ਦਰਸ਼ਨ ਸਿੰਘ , ਰਮਨਦੀਪ ਸਿੰਘ ਵਾਸੀਆਨ ਚੀਮਾ ਅਤੇ ਧਰਮਿੰਦਰ ਸਿੰਘ ਵਾਸੀ ਧੌਲਾ ਅਤੇ ਸੁਖਚੈਨ ਸਿੰਘ ਵਾਸੀ ਕਾਲੇਕੇ ਅਤੇ 7 ਹੋਰ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 1 ਦਸੰਬਰ ਨੂੰ ਰਾਤੀ ਦੋਸ਼ੀ ਦਰਸ਼ਨ ਸਿੰਘ ਦੇ ਘਰੋਂ ਲਲਕਾਰੋਂ ਮਾਰਦੇ ਹੋਏ ਗਲੀ ਵਿੱਚ ਆਏ ਅਤੇ ਦੋਸ਼ੀਆਂ ਦੇ ਹੱਥਾਂ ਵਿੱਚ ਕਿਰਪਾਨਾਂ ਅਤੇ ਗੋਲੀਆਂ ਸਨ, ਜਿਨ੍ਹਾਂ ਨੇ ਗਲੀ ਵਿੱਚ ਅੰਨੇਵਾਹ ਫਾਇਰ ਕੀਤੇ, ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਲਈ ਹੈ |