ਗੁਰਦਾਸਪੁਰ ਵਿੱਚ ਜ਼ਮੀਨੀ ਵਿਵਾਦ 'ਚ ਕਿਸਾਨ ਦਾ ਬੇਰਹਿਮੀ ਨਾਲ ਕਤਲ: ਖੇਤ 'ਚ ਕੱਸੀ ਮਾਰ ਕੇ ਦਿੱਤਾ ਵਾਰਦਾਤ ਨੂੰ ਅੰਜ਼ਾਮ, 3 ਖ਼ਿਲਾਫ਼ ਮਾਮਲਾ ਦਰਜ
- Admin Default
- 30 Oct, 2026 12:08
ਗੁਰਦਾਸਪੁਰ ਵਿੱਚ ਜ਼ਮੀਨੀ ਵਿਵਾਦ 'ਚ ਕਿਸਾਨ ਦਾ ਬੇਰਹਿਮੀ ਨਾਲ ਕਤਲ: ਖੇਤ 'ਚ ਕੱਸੀ ਮਾਰ ਕੇ ਦਿੱਤਾ ਵਾਰਦਾਤ ਨੂੰ ਅੰਜ਼ਾਮ, 3 ਖ਼ਿਲਾਫ਼ ਮਾਮਲਾ ਦਰਜ
ਗੁਰਦਾਸਪੁਰ
ਗੁਰਦਾਸਪੁਰ ਦੇ ਪਿੰਡ ਸੰਗਤੂਵਾਲ ਵਿੱਚ ਖੇਤਾਂ ਦੀ ਵੱਟ ਅਤੇ ਬਾਊਂਡਰੀ ਵਾਲ ਨੂੰ ਲੈ ਕੇ ਚੱਲ ਰਹੇ ਪੁਰਾਣੇ ਵਿਵਾਦ ਦੇ ਚੱਲਦਿਆਂ 55 ਸਾਲਾ ਕਿਸਾਨ ਪਲਵਿੰਦਰ ਸਿੰਘ ਦਾ ਕੱਸੀ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਬੇਟੇ ਧਰਮਪ੍ਰੀਤ ਸਿੰਘ ਅਨੁਸਾਰ ਵੀਰਵਾਰ ਦੇਰ ਰਾਤ ਖੇਤਾਂ ਵਿੱਚ ਦੋਵਾਂ ਧਿਰਾਂ ਵਿਚਾਲੇ ਕਹਾਸੁਣੀ ਹੋ ਗਈ, ਜੋ ਦੇਖਦੇ ਹੀ ਦੇਖਦੇ ਹਿੰਸਕ ਝੜਪ ਵਿੱਚ ਬਦਲ ਗਈ। ਇਸ ਦੌਰਾਨ ਆਰੋਪੀ ਹਰਬੰਸ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਆਪਣੇ ਪਤੀ ਨੂੰ ਕੱਸੀ ਫੜ੍ਹਾਈ, ਜਿਸ ਤੋਂ ਬਾਅਦ ਹਰਬੰਸ ਸਿੰਘ ਅਤੇ ਉਸ ਦੇ ਬੇਟੇ ਵੱਸਣ ਸਿੰਘ (ਜਿਸ ਕੋਲ ਦਾਤਰੀ ਸੀ) ਨੇ ਧਰਮਪ੍ਰੀਤ ਦੇ ਸਾਹਮਣੇ ਹੀ ਉਸ ਦੇ ਪਿਤਾ ਪਲਵਿੰਦਰ ਸਿੰਘ ਦੀ ਛਾਤੀ 'ਤੇ ਕੱਸੀ ਨਾਲ ਕਈ ਵਾਰ ਕੀਤੇ।
ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਕਿਸਾਨ ਨੂੰ ਤੁਰੰਤ ਪ੍ਰਾਇਮਰੀ ਹੈਲਥ ਸੈਂਟਰ ਧਿਆਨਪੁਰ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਦੇ ਬਿਆਨ ਦਰਜ ਕੀਤੇ ਅਤੇ ਆਰੋਪੀ ਹਰਬੰਸ ਸਿੰਘ, ਉਸ ਦੀ ਪਤਨੀ ਮਨਜੀਤ ਕੌਰ ਅਤੇ ਬੇਟੇ ਵੱਸਣ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
A 55-year-old farmer, Palwinder Singh, was brutally murdered with a spade over a land boundary dispute in Gurdaspur's Sangatwal village, following which police booked three family members.
गुरदासपुर के संगतूवाल गांव में जमीन विवाद के चलते 55 वर्षीय किसान पलविंदर सिंह की कस्सी से वार कर हत्या कर दी गई, पुलिस ने तीन लोगों के खिलाफ मामला दर्ज कर तलाश शुरू की है.
Gurdaspur farmer murder news, Sangatwal village boundary dispute, Gurdaspur police FIR murder, Punjab crime updates latest







