ਧੀ ਨੇ ਕੀਤਾ ਮਾਂ ਖਿਲਾਫ ਪਰਚਾ ਦਰਜ, 7 ਵਿਘੇ ,13 ਵਿਸਵੇ ਦੀ ਕੀਤੀ ਧੋਖਾਧੜੀ
- Repoter 11
- 02 Dec, 2023 00:22
ਧੀ ਨੇ ਕੀਤਾ ਮਾਂ ਖਿਲਾਫ ਪਰਚਾ ਦਰਜ, 7 ਵਿਘੇ ,13 ਵਿਸਵੇ ਦੀ ਕੀਤੀ ਧੋਖਾਧੜੀ
ਬਰਨਾਲਾ 02/12/23
ਜਲੂਰ ਪਿੰਡ ਵਿੱਚ 7 ਵਿਘੇ ,13 ਵਿਸਵੇ ਵੇਚ ਕੇ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਇਕ ਦੋਸਨ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਹਰਵਿੰਦਰਪਾਲ ਸਿੰਘ ਨੇ ਜਸਪ੍ਰੀਤ ਕੌਰ ਵਾਸੀ ਬਰੜਵਾਲ ਦੇ ਬਿਆਨਾਂ ਤੇ ਕੁਲਦੀਪ ਸਿੰਘ ਵਾਸੀ ਬਰੜਵਾਲ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਨੇ 2016 ਵਿੱਚ ਗੁਰਜੀਤ ਸਿੰਘ ਵਾਸੀ ਭਸੋੜ, ਨਿਰਭੈ ਸਿੰਘ ਵਾਸੀ ਜੋਧਪੁਰ, ਹਰਜਿੰਦਰ ਸਿੰਘ ਵਾਸੀ ਸੇਖਾ, ਅਸ਼ੋਕ ਕੁਮਾਰ ਵਾਸੀ ਕਾਂਝਲਾ, ਭੀਮ ਸਿੰਘ ਵਾਸੀ ਸਲੇਮਪੁਰ, ਚਰਨਜੀਤ ਕੌਰ ਅਤੇ ਇੰਦਰਜੀਤ ਸਿੰਘ ਵਾਸੀ ਬਰਨਾਲਾ ਨਾਲ ਮਿਲ ਕੇ ਜਾਲੀ ਅਧਾਰ ਕਾਰਡ ਬਣਾ ਕੇ, ਉਸਨੂੰ ਨਾਬਾਲਿਗ ਤੋਂ ਬਾਲਗ ਦਿਖਾ ਕੇ 7 ਵਿਘੇ ,13 ਵਿਸਵੇ ਚਰਨਜੀਤ ਕੌਰ ਵਾਸੀ ਜਲੂਰ ਨੂੰ ਵੇਚ ਦਿਤੀ | ਫਿਲਹਾਲ ਕਾਰਵਾਈ ਜਾਰੀ ਹੈ |