:

ਸੋਨਾ-ਚਾਂਦੀ ਚੋਰ ਲੱਗੇ ਪੁਲਿਸ ਦੇ ਹੱਥ, ਕਰੋੜਾਂ ਦਾ ਸੋਨਾ-ਚਾਂਦੀ ਬਰਾਮਦ


ਸੋਨਾ-ਚਾਂਦੀ ਚੋਰ ਲੱਗੇ ਪੁਲਿਸ ਦੇ ਹੱਥ, ਕਰੋੜਾਂ ਦਾ ਸੋਨਾ-ਚਾਂਦੀ ਬਰਾਮਦ

ਪਟਿਆਲਾ (ਪੰਜਾਬ)02/12/23

ਪੁਲਿਸ ਨੇ ਸੋਨਾ/ਚਾਂਦੀ ਦੇ ਗਹਿਣਿਆਂ ਦੀ ਚੋਰੀ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਹਨ।ਪਟਿਆਲਾ ਪੁਲਿਸ ਨੇ ਤਕਰੀਬਨ 1 ਕਰੋੜ ਦੇ ਚੋਰੀ ਹੋਏ ਗਹਿਣੇ ਰਿਕਵਰ ਕੀਤੇ ਹਨ, ਪੁਲਿਸ ਨੇ ਇਨ੍ਹਾਂ ਤੋਂ 143 ਤੋਲੋ ਸੋਨਾ ਤੇ 103 ਤੋਲੇ ਚਾਂਦੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਪਟਿਆਲਾ ਦੇ ਐਸਐਸਪੀ ਵਰੁਨ ਸ਼ਰਮਾ ਨੇ ਦਿੱਤੀ ਹੈ।ਐਸਐਸਪੀ ਵਰੁਨ ਸ਼ਰਮਾ ਨੇ ਦੱਸਿਆ ਕਿ ਮਿਤੀ 17/11/2023 ਨੂੰ ਭੁਪਿੰਦਰ ਸਿੰਘ ਪੁੱਤਰ ਸਵਰਗੀ ਨਰਿੰਦਰ ਸਿੰਘ ਵਾਸੀ ਮਕਾਨ ਨੰਬਰ 3001/1 ਜੱਟਾ ਵੱਲਾ ਚੋਤਰਾ ਪਟਿਆਲਾ ਨੇ ਥਾਣਾ ਕੋਤਵਾਲੀ ਪਟਿਆਲਾ ਜਾਣਕਾਰੀ ਦਿੱਤੀ ਸੀ ਕਿ ਮਿਤੀ 16/17/11/2023 ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਵਿੱਚੋਂ ਨਾ ਮਾਲੂਮ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਿਆ ਗਿਆ ਹੈ |ਇਸ ਤਹਿਤ ਮੁਕੱਦਮਾ ਨੰਬਰ 229 ਮਿਤੀ 17/11/2023 ਆਧ 457,380 ਆਈਪੀਸੀ ਥਾਣਾ ਕੋਤਵਾਲੀ ਪਟਿਆਲਾ ਬਰਖ਼ਿਲਾਫ਼ ਨਾਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕਰਕੇ ਮੁਕੱਦਮਾ ਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਡੂੰਘਾਈ ਨਾਲ ਮੁਕੱਦਮੇ ਦੀ ਤਫ਼ਤੀਸ਼ ਕਰਦਿਆਂ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਦੀ ਪਹਿਚਾਣ ਕਰਕੇ, ਅਦਿੱਤਿਆ ਉਰਫ਼ ਬਿਹਾਰੀ ਪੁੱਤਰ ਲੇਟ ਸਾਗਰ, ਰਾਜਾ ਪੁੱਤਰ ਜਸਪਾਲ ਵਾਸੀਆਨ ਭੀਮ ਨਗਰ ਢੇਹਾ ਕਲੋਨੀ ਥਾਣਾ ਲਹੌਰੀ ਗੇਟ ਪਟਿਆਲਾ ਤੇ ਅੰਜਲੀ ਪਤਨੀ ਰਾਜਾ ਨੂੰ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ। 
ਉਕਤ ਤਿੰਨਾਂ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ। ਅਦਿੱਤਿਆ ਨੂੰ ਵੱਡੀ ਨਦੀ ਪੁਲ ਪਟਿਆਲਾ ਤੋਂ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਹੁਣ ਤੱਕ 868 ਗ੍ਰਾਮ ਸੋਨਾ ਤੇ 418 ਗ੍ਰਾਮ ਚਾਂਦੀ ਰਾਜਾ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 542 ਗ੍ਰਾਮ ਸੋਨਾ ਤੇ 615 ਗ੍ਰਾਮ ਸਿਲਵਰ ਤੇ ਅੰਜਲੀ ਨੂੰ ਰਾਜਪੁਰਾ ਚੁੰਗੀ ਗ੍ਰਿਫਤਾਰ ਕਰਕੇ ਉਸ ਪਾਸੋਂ 25 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ ਜੋ ਹੁਣ ਤੱਕ ਇਨ੍ਹਾਂ ਵਿਅਕਤੀਆਂ ਪਾਸੋਂ ਕੁੱਲ 143 ਤੋਲੋ ਸੋਨਾ ਤੇ 103 ਤੋਲੇ ਚਾਂਦੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ |ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਕੀਤੀ ਗਈ ਤਫ਼ਤੀਸ਼ ਤੋਂ ਇਹ ਸਾਹਮਣੇ ਆਇਆ ਹੈ ਕਿ ਮੁੱਦਈ ਮੁਕੱਦਮਾ ਆਪਣੇ ਘਰ ਨੂੰ ਬਾਹਰ ਤੋਂ ਤਾਲਾ ਲਗਾ ਕੇ ਮਿਤੀ 16/11/2023 ਨੂੰ ਪਰਿਵਾਰ ਸਮੇਤ ਮੱਥਾ ਟੇਕਣ ਲਈ ਗਿਆ ਸੀ। ਉਕਤ ਅਦਿੱਤਿਆ ਤੇ ਰਾਜਾ ਉਸ ਏਰੀਆ ਵਿੱਚ ਸਵੇਰੇ ਘੁੰਮ ਰਹੇ ਸਨ ਜਦੋਂ ਇਨ੍ਹਾਂ ਨੇ ਤਾਲਾ ਲੱਗਾ ਦੇਖਿਆ ਤਾਂ ਇਨ੍ਹਾਂ ਨੇ ਘਰ ਦਾ ਤਾਲਾ ਤੋੜ ਕੇ ਦਾਖਲ ਹੋ ਕੇ ਅੰਦਰ ਪਈ ਅਲਮਾਰੀ ਦਾ ਤਾਲਾ ਤੋੜ ਕੇ ਉਸ ਵਿੱਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ।