ਲੁਧਿਆਣਾ ਦੇ ਪੌਸ਼ ਇਲਾਕੇ ਸਾਉਥ ਸਿਟੀ ਵਿੱਚ ਬੀ.ਐੱਮ.ਡਬਲਯੂ. (BMW) ਕਾਰ ਅੰਦਰ ਕਾਰੋਬਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ: ਮ੍ਰਿਤਕ ਦੀ ਪੁਲਕਿਤ ਪੋਪਲੀ ਵਜੋਂ ਹੋਈ ਪਛਾਣ
- Admin Default
- 06 Nov, 2026 17:02
ਲੁਧਿਆਣਾ ਦੇ ਪੌਸ਼ ਇਲਾਕੇ ਸਾਉਥ ਸਿਟੀ ਵਿੱਚ ਬੀ.ਐੱਮ.ਡਬਲਯੂ. (BMW) ਕਾਰ ਅੰਦਰ ਕਾਰੋਬਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ: ਮ੍ਰਿਤਕ ਦੀ ਪੁਲਕਿਤ ਪੋਪਲੀ ਵਜੋਂ ਹੋਈ ਪਛਾਣ
ਲੁਧਿਆਣਾ
ਲੁਧਿਆਣਾ ਦੇ ਪੌਸ਼ ਇਲਾਕੇ ਸਾਉਥ ਸਿਟੀ ਵਿੱਚ ਇੱਕ 30 ਸਾਲਾ ਕਾਰੋਬਾਰੀ ਪੁਲਕਿਤ ਪੋਪਲੀ (ਪੁੱਤਰ ਸ਼ਾਮ ਲਾਲ) ਨੇ ਆਪਣੀ ਬੀ.ਐੱਮ.ਡਬਲਯੂ. ਕਾਰ ਵਿੱਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਗੋਲੀ ਉਨ੍ਹਾਂ ਦੇ ਮੱਥੇ 'ਤੇ ਲੱਗੀ ਅਤੇ ਆਰ-ਪਾਰ ਹੋ ਗਈ। ਇਲਾਕੇ ਵਿੱਚ ਗਸ਼ਤ ਕਰ ਰਹੀ ਪੀ.ਸੀ.ਆਰ. (PCR) ਟੀਮ ਨੂੰ ਕਾਰ ਵਿੱਚ ਲਾਸ਼ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਹੈ ਕਿ ਚੱਲੀ ਹੋਈ ਗੋਲੀ .45 ਬੋਰ ਦੇ ਲਾਇਸੈਂਸੀ ਹਥਿਆਰ ਤੋਂ ਸੀ। ਪੁਲਿਸ ਨੇ ਮ੍ਰਿਤਕ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਖ਼ਰੀ ਵਾਰ ਉਨ੍ਹਾਂ ਨੇ ਕਿਸ ਨਾਲ ਗੱਲ ਕੀਤੀ ਸੀ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਪੁਲਕਿਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਨ੍ਹਾਂ ਵੱਲੋਂ ਇਹ ਖ਼ੌਫ਼ਨਾਕ ਕਦਮ ਕਿਉਂ ਚੁੱਕਿਆ ਗਿਆ, ਇਸ ਬਾਰੇ ਫਿਲਹਾਲ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ। ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
---
A 30-year-old businessman, Pulkit Popli, allegedly died by suicide after shooting himself inside his BMW car in the posh South City area of Ludhiana, with police investigating the case using his mobile call details.
लुधियाना के पॉश इलाके साउथ सिटी में 30 वर्षीय कारोबारी पुलकित पोपली ने अपनी बीएमडब्ल्यू कार में सिर में गोली मारकर आत्महत्या कर ली, जिसके बाद पुलिस मामले की गहनता से जांच कर रही है.
Ludhiana South City businessman suicide, Pulkit Popli BMW car shooting, Ludhiana police crime news updates







